ਅਭਿਆਸ ਕਰਨ ਰੂਸ ਪਹੁੰਚਿਆ ਬਜਰੰਗ
Tuesday, Aug 13, 2019 - 01:50 AM (IST)

ਨਵੀਂ ਦਿੱਲੀ- ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਹਾਸਲ ਕਰਨ ਤੇ ਦੇਸ਼ ਨੂੰ ਓਲੰਪਿਕ ਕੋਟਾ ਦਿਵਾਉਣ ਦਾ ਮੁੱਖ ਦਾਅਵੇਦਾਰ ਪਹਿਲਵਾਨ ਬਜਰੰਗ ਪੂਨੀਆ ਇਸ ਟੂਰਨਾਮੈਂਟ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਰੂਸ ਪਹੁੰਚਿਆ ਹੈ। ਦੁਨੀਆ ਦੇ ਨੰਬਰ ਇਕ ਪਹਿਲਵਾਨ ਬਜਰੰਗ ਨੇ ਜਾਰਜੀਆ ਵਿਚ ਤਿਬਲਿਸ ਕੌਮਾਂਤਰੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਦੇ ਨਾਲ ਹੀ ਨਵਾਂ ਇਤਿਹਾਸ ਰਚ ਦਿੱਤਾ ਸੀ। ਇਸ ਤਮਗੇ ਦੇ ਨਾਲ ਉਹ ਪਿਛਲੇ 6 ਟੂਰਨਾਮੈਟਾਂ ਵਿਚ 5 ਸੋਨ ਤੇ 1 ਚਾਂਦੀ ਤਮਗਾ ਜਿੱਤਣ ਵਾਲਾ ਇਕਲੌਤਾ ਪਹਿਲਵਾਨ ਬਣ ਗਿਆ ਹੈ। ਬਜੰਰਗ ਇਸ ਜਿੱਤ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਲਈ ਅਭਿਆਸ ਕਰਨ ਰੂਸ ਪਹੁੰਚ ਗਿਆ ਹੈ। ਬਜਰੰਗ ਰੂਸ 'ਚ ਕੁਝ ਦਿਨ ਅਭਿਆਸ ਕਰਨ ਤੋਂ ਬਾਅਦ ਭਾਰਤ ਪਰਤੇਗਾ।