ਬਜਰੰਗ ਅਤੇ ਸੰਗੀਤਾ ਫੋਗਟ ਦੀ ਹੋਈ ਮੰਗਣੀ, ਪਹਿਲਾਂ ਓਲੰਪਿਕ ਮੈਡਲ ਫਿਰ ਵਿਆਹ

11/25/2019 12:04:00 PM

ਸੋਨੀਪਤ : ਵਰਲਡ ਦੇ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ ਟੋਕੀਓ ਓਲੰਪਿਕ ਤੋਂ ਬਾਅਦ ਵਿਆਹ ਕਰਾਉਣ ਜਾ ਰਹੇ ਹਨ। ਐਤਵਾਰ ਨੂੰ ਦੰਗਲ ਗੁਰੂ ਮਹਾਵੀਰ ਫੋਗਟ ਦੀ ਬੇਟੀ ਸੰਗੀਤਾ ਫੋਗਟ ਦੇ ਨਾਲ ਉਸ ਦੀ ਮੰਗਣੀ ਹੋਈ। ਬਜਰੰਗ ਪੂਨੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਓਲੰਪਿਕ ਤੋਂ ਬਾਅਦ ਵਿਆਹ ਕਰਾਂਗੇ। ਇਹ ਮੇਰੇ ਪਿਤਾ ਦਾ ਸੁਪਨਾ ਹੈ ਕਿ ਮੈਂ ਓਲੰਪਿਕ ਵਿਚ ਤਮਗਾ ਹਾਸਲ ਕਰਨ ਤੋਂ ਬਾਅਦ ਵਿਆਹ ਕਰਾਂ। ਮੇਰੇ ਪਿਤਾ ਜੀ ਕਹਿੰਦੇ  ਹਨ ਕਿ ਪਹਿਲਾਂ ਤਮਗਾ, ਫਿਰ ਵਿਆਹ। ਜ਼ਿਕਰਯੋਗ ਹੈ ਕਿ ਸੋਨੀਪਤ ਵਿਚ ਬਜਰੰਗ ਪੂਨੀਆ ਦੇ ਘਰ ਮਹਾਵੀਰ ਫੋਗਟ ਨੇ ਰਵਾਇਤ ਮੁਤਾਬਕ ਦੋਵਾਂ (ਬਜਰੰਗ ਪੂਨੀਆ ਅਤੇ ਸੰਗੀਤਾ ਫੋਗਟ) ਦਾ ਵਿਆਹ ਪੱਕਾ ਕਰ ਦਿੱਤਾ।

ਮੇਰੀ ਇਕ ਹੋਰ ਬੇਟੀ ਨੂੰ ਪਹਿਲਵਾਨ ਲਾੜਾ ਮਿਲਿਆ
PunjabKesari

ਮਹਾਵੀਰ ਫੋਗਟ ਨੇ ਇਸ ਮੌਕੇ 'ਤੇ ਪੂਰੇ ਪਰਿਵਾਰ ਨਾਲ ਪਹੁੰਚੇ ਸਨ। ਮਹਾਵੀਰ ਨੇ ਕਿਹਾ ਕਿ ਮੈਨੂੰ ਅੱਜ ਖੁਸ਼ੀ ਹੈ ਕਿ ਮੇਰੀ ਇਕ ਹੋਰ ਬੇਟੀ ਦਾ ਵਿਆਹ ਇਕ ਪਹਿਲਵਾਨ ਨਾਲ ਹੋ ਰਿਹਾ ਹੈ। ਬਜਰੰਗ ਦਾ ਪਰਿਵਾਰ ਬਹੁਚ ਚੰਗਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਬੇਟੀ ਨੂੰ ਪਹਿਲਵਾਨ ਹੀ ਮਿਲਿਆ ਹੈ।

ਗੀਤਾ ਦੀ ਤਰ੍ਹਾਂ ਸੰਗੀਤਾ ਵੀ ਲਵੇਗੀ 8ਵਾਂ ਫੇਰਾ
PunjabKesari

ਮਹਾਵੀਰ ਨੇ ਕਿਹਾ ਕਿ ਸੰਗੀਤਾ ਦਾ ਵਿਆਹ ਵੀ ਭਾਰਤੀ ਰਵਾਇਤਾਂ ਮੁਤਾਬਕ ਕਰਾਂਗੇ ਅਤੇ ਬਿਨਾ ਦਾਜ ਤੋਂ ਵਿਆਹ ਹੋਵੇਗਾ। ਇਸ ਵਿਆਹ ਵਿਚ ਅਸੀਂ ਗੀਤਾ ਫੋਗਤ ਦੀ ਤਰ੍ਹਾਂ ਸੰਗੀਤਾ ਨੂੰ ਵੀ 8ਵਾਂ ਫੇਰਾ ਦਿਆਵਾਂਗੇ, 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦੇ ਤਹਿਤ ਸਮਾਜ ਦੇ ਸਾਹਮਣੇ ਉਦਾਹਰਣ ਹੋਵੇਗਾ।

PunjabKesari


Related News