ਬਜਰੰਗ ਦੀ ''ਜੈ'' ਨਾਲ ਪੰਜਾਬ ਨੂੰ ਮਿਲੀ ਪਹਿਲੀ ਜਿੱਤ

01/21/2019 2:06:59 AM

ਲੁਧਿਆਣਾ— ਦਿੱਲੀ ਸੁਲਤਾਨਸ ਤੇ ਮੌਜੂਦਾ ਚੈਂਪੀਅਨ ਪੰਜਾਬ ਰਾਇਲਜ਼ ਵਿਚਾਲੇ ਪ੍ਰੋ ਰੈਸਲਿੰਗ ਲੀਗ (ਪੀ. ਡਬਲਯੂ. ਡੀ.) ਦੇ ਚੌਥੇ ਸੈਸ਼ਨ ਵਿਚ ਐਤਵਾਰ ਨੂੰ ਟਾਈ ਦੇ ਜੇਤੂ ਦਾ ਫੈਸਲਾ ਆਖਰੀ ਮੁਕਾਬਲੇ ਨਾਲ ਤੈਅ ਹੋਇਆ। ਸਟਾਰ ਪਹਿਲਵਾਨ ਬਜਰੰਗ ਨੇ ਫੈਸਲਾਕੁੰਨ ਮੁਕਾਬਲਾ ਜਿੱਤ ਕੇ ਪੰਜਾਬ ਨੂੰ ਸੈਸ਼ਨ ਦੀ ਪਹਿਲੀ ਜਿੱਤ ਦਿਵਾਈ। ਪੰਜਾਬ ਨੇ ਦਿੱਲੀ ਨੂੰ 4-3 ਨਾਲ ਹਰਾਇਆ। ਬਜਰੰਗ ਨੇ ਦਿੱਲੀ ਦੇ ਆਂਦ੍ਰੇਈ ਵਿਆਤਕੋਵਸਕੀ ਨੂੰ 9-0 ਨਾਲ ਹਰਾਇਆ।


Related News