ਨਿਊਜ਼ੀਲੈਂਡ ਦੌਰੇ ਲਈ ਬੇਅਰਸਟੋ ਇੰਗਲੈਂਡ ਟੀਮ ਵਿਚੋਂ ਬਾਹਰ

Tuesday, Sep 24, 2019 - 03:51 AM (IST)

ਨਿਊਜ਼ੀਲੈਂਡ ਦੌਰੇ ਲਈ ਬੇਅਰਸਟੋ ਇੰਗਲੈਂਡ ਟੀਮ ਵਿਚੋਂ ਬਾਹਰ

ਲੰਡਨ— ਇੰਗਲੈਂਡ ਨੇ ਜਾਨੀ ਬੇਅਰਸਟੋ ਨੂੰ ਨਿਊਜ਼ੀਲੈਂਡ ਦੌਰੇ ਲਈ ਟੀਮ ਵਿਚੋਂ ਬਾਹਰ ਕਰ ਦਿੱਤਾ ਹੈ ਜਦਕਿ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪਿੰਡਲੀ ਦੀ ਸੱਟ ਕਾਰਨ ਦੋ ਟੈਸਟ ਮੈਚਾਂ ਦੀ ਲੜੀ ਵਿਚ ਨਹੀਂ ਖੇਡ ਸਕੇਗਾ। ਵਾਰਵਿਕਸ਼ਰ ਦੇ ਸਲਾਮੀ ਬੱਲੇਬਾਜ਼ ਡੋਮਿਨਿਕ ਸਿਬਲੇ ਨੂੰ ਘਰੇਲੂ ਕ੍ਰਿਕਟ 'ਚ ਵਧੀਆ ਪ੍ਰਦਰਸ਼ਨ ਦੇ ਦਮ 'ਤੇ ਟੀਮ 'ਚ ਰੱਖਿਆ ਗਿਆ ਹੈ। ਉਸ ਤੋਂ ਇਲਾਵਾ ਕੇਂਟ ਦੇ ਬੱਲੇਬਾਜ਼ ਜਾਕ ਕ੍ਰਾਉਲੇ ਤੇ ਲੰਕਾਸ਼ਰ ਦੇ ਸਾਕਿਬ ਮਹਿਮੂਦ ਤੇ ਮੈਟ ਪਾਰਕਿਨਸਨ ਨੂੰ ਵੀ ਇੰਗਲੈਂਡ ਦੀ ਟੀਮ 'ਚ ਜਗ੍ਹਾ ਮਿਲੀ ਹੈ। ਏਸ਼ੇਜ਼ ਸੀਰੀਜ਼ 'ਚ ਲਚਰ ਪ੍ਰਦਰਸ਼ਨ ਕਰਨ ਵਾਲੇ ਜੈਸਨ ਰਾਏ ਨੂੰ ਵੀ 15 ਮੈਂਬਰੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਸਰੇ ਦੇ ਬੱਲੇਬਾਜ਼ ਓਲੀ ਪੋਪ ਦੀ ਟੀਮ 'ਚ ਵਾਪਸੀ ਹੋਈ ਹੈ ਜਦਕਿ ਬੇਅਰਸਟੋ ਦੀ ਗੈਰ-ਹਾਜ਼ਰੀ 'ਚ ਜੋਸ ਬਟਲਰ ਵਿਕਟਕੀਪਰ ਦੀ ਭੂਮੀਕਾ ਨਿਭਾਵੇਗਾ। ਪਹਿਲਾ ਟੈਸਟ ਮੈਚ 21 ਨਵੰਬਰ ਤੋਂ ਸ਼ੁਰੂ ਹੋਵੇਗਾ। ਇਹ ਸੀਰੀਜ਼ ਨਵੀਂ ਟੈਸਟ ਚੈਂਪੀਅਨਸ਼ਿਪ 'ਚ ਸ਼ਾਮਲ ਨਹੀਂ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ 5 ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ, ਜਿਸ 'ਚ ਟੀਮ ਦੀ ਅਗਵਾਈ ਕਪਤਾਨ ਇਯੋਨ ਮੋਰਗਨ ਕਰੇਗਾ।


author

Gurdeep Singh

Content Editor

Related News