ਬੇਅਰਸਟੋ ਨੂੰ ਸੈਮ ਕਰਨ ਨੂੰ ਮੋਢੇ ''ਤੇ ਚੁੱਕਣਾ ਪਿਆ ਮਹਿੰਗਾ, ਲੱਗੀ ਸੱਟ

Wednesday, Jul 27, 2022 - 12:32 PM (IST)

ਬ੍ਰਿਸਟਲ- ਇੰਗਲੈਂਡ ਦੇ ਬੱਲੇਬਾਜ਼ ਜਾਨੀ ਬੇਅਰਸਟੋ ਨੂੰ ਆਪਣੇ ਸਾਥੀ ਖਿਡਾਰੀ ਸੈਮ ਕਰਨ ਨੂੰ ਮੋਢੇ 'ਤੇ ਚੁੱਕਣਾ ਭਾਰੀ ਪਿਆ ਕਿਉਂਕਿ ਇਸ ਕਾਰਨ ਉਹ ਸੱਟ ਲਵਾ ਬੈਠੇ ਤੇ ਉਨ੍ਹਾਂ ਦਾ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਟੀ20 ਸੀਰੀਜ਼ ਦੇ ਪਹਿਲੇ ਮੈਚ 'ਚ ਖੇਡਣਾ ਸ਼ੱਕੀ ਹੈ।

ਬੇਅਰਸਟੋ ਨੂੰ ਅਭਿਆਸ ਸੈਸ਼ਨ ਵਿਚਾਲੇ ਹੀ ਛੱਡਣਾ ਪਿਆ। ਉਨ੍ਹਾਂ ਦੇ ਖੱਬੇ ਗੋਡੇ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਨੂੰ ਤੁਰਨ 'ਚ ਦਿੱਕਤ ਹੋ ਰਹੀ ਸੀ ਪਰ ਅਜੇ ਤਕ ਉਨ੍ਹਾਂ ਦੇ ਪਹਿਲੇ ਟੀ20 ਮੈਚ 'ਚ ਖੇਡਣ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ।

ਇੰਗਲੈਂਡ ਤੇ ਦੱਖਣੀ ਅਫ਼ਰੀਕਾ ਨੂੰ ਲਗਾਤਾਰ ਦੋ ਮੈਚ ਖੇਡਣੇ ਹਨ ਤੇ ਅਜਿਹੇ 'ਚ ਵੇਰਿਟੋ ਨੂੰ ਪਹਿਲੇ ਦੋ ਮੈਚਾਂ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲ ਸਾਲਟ ਤੇ ਹੈਰੀ ਬਰੁਕ ਮੱਧਕ੍ਰਮ 'ਚ ਬਣੇ ਰਹਿਣਗੇ। ਇਹ ਦੋਵੇਂ ਖਿਡਾਰੀ ਭਾਰਤ ਖ਼ਿਲਾਫ਼ ਖੇਡੇ ਸਨ। ਉਦੋਂ ਬੇਅਰਸਟੋ ਨੂੰ ਆਰਾਮ ਦਿੱਤਾ ਗਿਆ ਸੀ।


Tarsem Singh

Content Editor

Related News