ਥਾਮਸ ਕੱਪ ਜੇਤੂ ਟੀਮ ਨੂੰ BAI ਨੇ 1 ਕਰੋੜ ਰੁਪਏ ਨਾਲ ਕੀਤਾ ਸਨਮਾਨਿਤ

05/23/2022 4:04:06 PM

ਨਵੀਂ ਦਿੱਲੀ (ਵਾਰਤਾ) : ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਕਿਦਾਂਬੀ ਸ਼੍ਰੀਕਾਂਤ ਦੀ ਅਗਵਾਈ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਬੀ. ਏ. ਆਈ. ਦੇ ਪ੍ਰਧਾਨ ਹੇਮੰਤਾ ਬਿਸਵਾ ਸਰਮਾ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ : ਮਾਮਲਾ ਮੌੜ ਬੰਬ ਬਲਾਸਟ ਦਾ, ਮੌੜ ਥਾਣੇ ਦੇ ਤੱਤਕਾਲੀ SHO ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਭਾਰਤੀ ਟੀਮ ਦੇ ਕੋਚ ਪੁਲੇਲਾ ਗੋਪੀਚੰਦ, ਬੀ.ਏ.ਆਈ਼ ਦੇ ਜਨਰਲ ਸਕੱਤਰ ਸੰਜੇ ਮਿਸ਼ਰਾ ਅਤੇ ਬੀ.ਏ.ਆਈ. ਦੇ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਐਸੋਸੀਏਸ਼ਨ ਨੇ ਸਪੋਰਟ ਸਟਾਫ ਨੂੰ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ। ਭਾਰਤੀ ਬੈਡਮਿੰਟਨ ਟੀਮ ਨੇ 15 ਮਈ ਨੂੰ ਹੋਏ ਫਾਈਨਲ ’ਚ 14 ਵਾਰ ਦੇ ਥਾਮਸ ਕੱਪ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ 73 ਸਾਲਾਂ ’ਚ ਪਹਿਲੀ ਵਾਰ ਵਿਸ਼ਵ ਦਾ ਸਭ ਤੋਂ ਵੱਕਾਰੀ ਬੈਡਮਿੰਟਨ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ : ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ


Manoj

Content Editor

Related News