ਬੈਡਮਿੰਟਨ ਫ੍ਰੈਂਚ ਓਪਨ : ਸਿੰਧੂ ਨੇ ਝਾਂਗ ਤੋਂ ਲਿਆ ਬਦਲਾ
Tuesday, Oct 23, 2018 - 09:30 PM (IST)

ਪੈਰਿਸ— ਭਾਰਤੀ ਸਟਾਰ ਪੀ. ਵੀ. ਸਿੰਧੂ ਨੇ ਅਮਰੀਕਾ ਦੀ ਬੇਰਈਵੇਨ ਝਾਂਗ ਨੂੰ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਮੰਗਲਵਾਰ ਨੂੰ ਲਗਾਤਾਰ ਸੈੱਟਾਂ 'ਚ ਹਰਾ ਕੇ ਉਸ ਤੋਂ ਪਿਛਲੇ ਹਫਤੇ ਡੈੱਨਮਾਰਕ ਓਪਨ ਦੇ ਪਹਿਲੇ ਰਾਊਂਡ 'ਚ ਮਿਲੀ ਹਾਰ ਦਾ ਬਦਲਾ ਲਿਆ। ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਤੇ ਇੱਥੇ ਤੀਜੀ ਦਰਜਾ ਪ੍ਰਾਪਤ ਸਿੰਧੂ ਨੇ 11ਵੀਂ ਰੈਂਕਿੰਗ ਦੀ ਝਾਂਗ ਨੂੰ ਲਗਾਤਾਰ ਸੈੱਟਾਂ 'ਚ 21-17, 21-8 ਨਾਲ ਹਰਾ ਦਿੱਤਾ। ਸਿੰਧੂ ਨੇ ਇਹ ਮੁਕਾਬਲਾ 34 ਮਿੰਟ 'ਚ ਜਿੱਤ ਕੇ ਝਾਂਗ ਦੇ ਖਿਲਾਫ ਆਪਣਾ ਕਰੀਅਰ ਰਿਕਾਰਡ 3-2 ਕਰ ਲਿਆ।