ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ : ਸ਼ਾਇਨਾ ਤੇ ਦੀਕਸ਼ਾ ਨੇ ਜਿੱਤੇ ਸੋਨ ਤਮਗੇ
Monday, Oct 27, 2025 - 02:00 PM (IST)
ਚੇਂਗਦੂ– ਸ਼ਾਇਨਾ ਮਣੀਮੁਥੂ ਤੇ ਦੀਕਸ਼ਾ ਸੁਧਾਕਰ ਨੇ ਐਤਵਾਰ ਨੂੰ ਇੱਥੇ ਆਪਣੇ-ਆਪਣੇ ਵਰਗ ਵਿਚ ਸੋਨ ਤਮਗੇ ਜਿੱਤੇ, ਜਿਸ ਨਾਲ ਭਾਰਤ ਬੈਡਮਿੰਟਨ ਏਸ਼ੀਆ ਅੰਡਰ-17 ਤੇ ਅੰਡਰ-18 ਚੈਂਪੀਅਨਸ਼ਿਪ ਵਿਚ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਸਫਲ ਰਿਹਾ।
ਅੰਡਰ-15 ਬਾਲਿਕਾ ਸਿੰਗਲਜ਼ ਫਾਈਨਲ ਵਿਚ ਸ਼ਾਇਨਾ ਨੇ ਜਾਪਾਨ ਦੇ ਚਿਹਾਰੂ ਤੋਮਿਤਾ ਨੂੰ 21-14, 22-20 ਨਾਲ ਹਰਾਇਆ ਜਦਕਿ ਦੀਕਸ਼ਾ ਨੇ ਹਮਵਤਨ ਲਕਸ਼ੈ ਰਾਜੇਸ਼ ਨੂੰ 21-16, 21-9 ਨਾਲ ਹਰਾ ਕੇ ਅੰਡਰ-17 ਬਾਲਿਕਾ ਸਿੰਗਲਜ਼ ਦਾ ਖਿਤਾਬ ਜਿੱਤਿਆ।
ਇਸ ਤਰ੍ਹਾਂ ਨਾਲ ਭਾਰਤੀ ਦਲ ਨੇ 2 ਸੋਨ, 1 ਚਾਂਦੀ ਤੇ 2 ਕਾਂਸੀ ਤਮਗਿਆਂ ਨਾਲ ਮਹਾਦੀਪੀ ਪ੍ਰਤੀਯੋਗਿਤਾ ਦੀ ਸਮਾਪਤੀ ਕੀਤੀ, ਜਿਹੜਾ ਚੈਂਪੀਅਨਸ਼ਿਪ ਵਿਚ ਉਸਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਨੇ ਪਿਛਲੀ ਵਾਰ 2013 ਵਿਚ ਦੋ ਸੋਨ ਤਮਗੇ ਜਿੱਤੇ ਸਨ।
