ਬੈਡਮਿੰਟਨ : ਸ਼੍ਰੀਕਾਂਤ ਨੂੰ ਹਰਾ ਕੇ ਇੰਡੀਆ ਓਪਨ ਚੈਂਪੀਅਨ ਬਣਿਆ ਐਕਸੇਲਸਨ
Sunday, Mar 31, 2019 - 10:42 PM (IST)

ਨਵੀਂ ਦਿੱਲੀ- ਦੂਜਾ ਦਰਜਾ ਪ੍ਰਾਪਤ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨੇ ਤੀਜੀ ਸੀਡ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਐਤਵਾਰ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਕੇ ਯੋਨੈਕਸ ਸਨਰਾਈਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਐਕਸੇਲਸਨ ਨੇ ਇੱਥੇ ਭਾਰਤੀ ਸਮਰਥਕਾਂ ਦੀ ਵੱਡੀ ਮੌਜੂਦਗੀ ਵਿਚਾਲੇ ਸ਼੍ਰੀਕਾਂਤ ਨੂੰ ਸਿਰਫ 36 ਮਿੰਟ 'ਚ 21-7, 22-20 ਨਾਲ ਹਰਾ ਦਿੱਤਾ ਤੇ ਦੂਜੀ ਵਾਰ ਇੰਡੀਆ ਓਪਨ ਚੈਂਪੀਅਨ ਬਣ ਗਿਆ। ਐਕਸੇਲਸਨ ਨੇ ਇਸ ਜਿੱਤ ਨਾਲ ਸ਼੍ਰੀਕਾਂਤ ਤੋਂ 2015 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਐਕਸੇਲਸਨ ਨੇ ਇਸ ਤੋਂ ਪਹਿਲਾਂ 2017 'ਚ ਵੀ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਮਹਿਲਾ ਵਰਗ ਦੇ ਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੇ ਤੀਜੀ ਸੀਡ ਹੀ ਬਿੰਗਜਿਆਓ ਨੂੰ 46 ਮਿੰਟ 'ਚ 21-15, 21-14 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।