ਬੂਰੇ ਰਾਜਪੂਤਾਂ ਕਬੱਡੀ ਕੱਪ 25 ਨੂੰ

01/22/2018 12:38:42 AM

ਟਾਂਡਾ ਉੜਮੁੜ (ਪੰਡਿਤ)- ਪਿੰਡ ਬੂਰੇ ਰਾਜਪੂਤਾਂ ਵਿਖੇ ਦਰਬਾਰ ਬਾਬਾ ਖਵਾਜਾ ਭਾਗੂ ਬਲੀ ਦੇ ਦਰਬਾਰ ਵਿਖੇ 15ਵਾਂ ਸਾਲਾਨਾ ਸੱਭਿਆਚਾਰਕ ਮੇਲਾ ਤੇ ਕਬੱਡੀ ਕੱਪ 25 ਜਨਵਰੀ ਨੂੰ ਕਰਵਾਇਆ ਜਾਵੇਗਾ। ਕਬੱਡੀ ਕੱਪ ਦਾ ਪ੍ਰੋਗਰਾਮ ਪੋਸਟਰ ਜਾਰੀ ਕਰਦੇ ਪ੍ਰਬੰਧਕਾਂ ਪ੍ਰਧਾਨ ਸਨਪ੍ਰੀਤ ਸਿੰਘ ਸਰੋਆ ਅਤੇ ਤਨਪ੍ਰੀਤ ਸਿੰਘ ਸਰੋਆ ਨੇ ਦੱਸਿਆ ਕੇ ਦਰਬਾਰ ਖਵਾਜਾ ਭਾਗੂ ਬਲੀ ਯੂਥ ਐਂਡ ਸਪੋਰਟਸ ਕਲੱਬ ਦੇ ਸਰਪ੍ਰਸਤ ਜੋਗਾ ਸਰੋਆ ਦੀ ਅਗਵਾਈ ਵਿਚ ਹੋਣ ਵਾਲੇ ਇਸ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਪਵਨ ਆਦੀਆ ਤੇ ਐੱਸ. ਪੀ. ਨਰੇਸ਼ ਡੋਗਰਾ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿਚ 8 ਸੱਦੀਆਂ ਹੋਈਆਂ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ। ਪਹਿਲਾ ਇਨਾਮ 71,000 ਤੇ ਦੂਜਾ 51,000 ਹੋਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ ਸੋਨੇ ਦੇ ਕੈਂਠੇ ਨਾਲ ਅਤੇ ਸਾਬਕਾ ਕਬੱਡੀ ਸਟਾਰ ਜਰਨੈਲ ਸਿੰਘ ਜੈਲਾ ਦਸੂਹਾ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਚੁਪੇੜਾਂ ਵਾਲੀ ਕਬੱਡੀ ਮੁੱਖ ਆਕਰਸ਼ਣ ਹੋਵੇਗੀ। ਇਸ ਦੌਰਾਨ ਲੰਗਰ ਦੀ ਸੇਵਾ ਗੁਰਵੀਰ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸ਼ੁਭਮ ਸਰਾ, ਗੋਗੀ ਚੱਕ, ਗਗਨ ਖਡਿਆਲਾ, ਲਵ ਸਰਾਂ, ਅਮਨ ਧੂਤ, ਰਵੀ ਧੂਤ, ਗਣੇਸ਼, ਹਨੀ ਸਰਾਂ, ਗੋਪੀ ਕੰਧਾਲਾ ਅਤੇ ਕਲੱਬ ਦੇ ਸਮੂਹ ਮੈਂਬਰ ਮੌਜੂਦ ਸਨ।


Related News