ਰਵਿੰਦਰ ਜਡੇਜਾ ਦੇ ਅੰਗੂਠੇ ਦੀ ਹੋਈ ਸਰਜਰੀ, ਕਿਹਾ- ਜਲਦ ਕਰਾਂਗਾ ਧਮਾਕੇਦਾਰ ਵਾਪਸੀ

01/12/2021 3:41:52 PM

ਨਵੀਂ ਦਿੱਲੀ: ਆਸਟ੍ਰੇਲੀਆ ਦੇ ਖ਼ਿਲਾਫ਼ ਸਿਡਨੀ ਕ੍ਰਿਕਟ ਗਰਾਊਂਡ ’ਚ ਖੇਡੇ ਗਏ ਤੀਜੇ ਟੈਸਟ ਮੈਚ ਦੌਰਾਨ ਭਾਰਤੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੇ ਅੰਗੂਠੇ ’ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਸਰਜਰੀ ਕੀਤੀ ਗਈ। ਜਡੇਜਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਜਰੀ ਹੋ ਗਈ ਹੈ। ਜਡੇਜਾ ਨੇ ਪ੍ਰਸ਼ੰਸਕਾਂ ਨੂੰ ਇਸ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਟਵਿਟਰ ’ਤੇ ਲਿਖਿਆ ਕਿ ਸਰਜਰੀ ਹੋ ਗਈ ਹੈ ਅਤੇ ਕੁਝ ਦਿਨਾਂ ਲਈ ਨਹੀਂ ਖੇਡ ਪਾਵਾਂਗਾ। ਉਨ੍ਹਾਂ ਨੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦ ਹੀ ਧਮਾਕੇਦਾਰ ਵਾਪਸੀ ਕਰਨਗੇ। 

ਸੋਮਵਾਰ ਨੂੰ ਬੀ.ਸੀ.ਸੀ.ਆਈ. ਨੇ ਪੁਸ਼ਟੀ ਕੀਤੀ ਸੀ ਕਿ ਜਡੇਜਾ ਆਸਟ੍ਰੇਲੀਆ ਖ਼ਿਲਾਫ਼ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਦਾ ਹਿੱਸਾ ਨਹੀਂ ਹੋਣਗੇ। ਜਡੇਜਾ ਨੇ ਖੱਬੇ ਅੰਗੂਠੇ ’ਤੇ ਤੀਜੇ ਟੈਸਟ ਦੇ ਤੀਜੇ ਦਿਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਕੈਨ ਕੀਤੀ ਗਈ ਜਿਸ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦਾ ਅੰਗੂਠਾ ਆਪਣੀ ਜਗ੍ਹਾ ਤੋਂ ਹਿਲ ਗਿਆ ਸੀ। ਜਿਥੇ ਤੱਕ ਜਡੇਜਾ ਦੀ ਵਾਪਸੀ ਦੀ ਗੱਲ ਹੈ ਤਾਂ ਉਹ 6 ਹਫ਼ਤੇ ਤੱਕ ਮੈਦਾਨ ’ਚ ਨਹੀਂ ਆ ਸਕਣਗੇ। ਉੱਧਰ ਇੰਗਲੈਂਡ ਦੇ ਖ਼ਿਲਾਫ਼ ਚਾਰੇ ਮੈਚਾਂ ਦੀ ਟੈਸਟ ਸੀਰੀਜ਼ ’ਚ ਉਹ ਤਾਂ ਹੀ ਹਿੱਸਾ ਲੈ ਸਕਣਗੇ ਜਦੋਂ ਡਾਕਟਰ ਉਨ੍ਹਾਂ ਦੀ ਸੱਟ ਦੇ ਨਿਰੀਖਣ ’ਤੇ ਉਨ੍ਹਾਂ ਨੂੰ ਖੇਡਣ ਲਈ ਫਿੱਟ ਘੋਸ਼ਿਤ ਕਰ ਦੇਣਗੇ। ਫਿਲਹਾਲ ਉਹ ਇੰਗਲੈਂਡ ਖ਼ਿਲਾਫ਼ ਅਗਲੀ ਟੈਸਟ ਸੀਰੀਜ਼ ਤੋਂ ਬਾਹਰ ਹੀ ਦਿਖਾਈ ਦੇ ਰਹੇ ਹਨ।


Aarti dhillon

Content Editor

Related News