ਪੈਂਤੀ ਸਾਲ ਪੈਂਤੀ ਮਹੀਨੇ ਲਗਦੇ ਹਨ : ਬਛੇਂਦਰੀ

Friday, May 24, 2019 - 10:35 AM (IST)

ਪੈਂਤੀ ਸਾਲ ਪੈਂਤੀ ਮਹੀਨੇ ਲਗਦੇ ਹਨ : ਬਛੇਂਦਰੀ

ਜਮਸ਼ੇਦਪੁਰ— ਅੱਜ ਤੋਂ ਠੀਕ 35 ਸਾਲ ਪਹਿਲਾਂ 23 ਮਈ 1984 ਦੀ ਸਵੇਰ ਸੀ ਜਦੋਂ ਬਛੇਂਦਰੀ ਪਾਲ ਨੇ ਐਵਰੈਸਟ ਫਤਿਹ ਕਰਕੇ ਨਵਾਂ ਇਤਿਹਾਸ ਰਚਿਆ ਸੀ ਪਰ ਦੇਸ਼ ਦੀ ਇਸ ਮਹਾਨ ਪਰਬਤਾਰੋਹੀ ਨੂੰ ਲਗਦਾ ਹੈ ਕਿ ਮੰਨੋ ਇਹ 35 ਮਹੀਨੇ ਪਹਿਲਾਂ ਦੀ ਗੱਲ ਹੋਵੇ। ਭਾਰਤ ਦੀ ਪਹਿਲੀ ਮਹਿਲਾ ਐਵਰੈਸਟ ਜੇਤੂ ਬਛੇਂਦਰੀ ਦੇ ਇਸ ਉੁਪਲਬਧੀ ਦੇ 35 ਸਾਲ ਪੂਰੇ ਹੋਣ ਦੇ ਮੌਕੇ 'ਤੇ ਵੀਰਵਾਰ ਨੂੰ ਇੱਥੇ ਉਸ ਦੇ ਰੋਜ਼ਗਾਰਦਾਤਾ ਟਾਟਾ ਸਟੀਲ ਨੇ ਸਨਮਾਨਤ ਕੀਤਾ।
PunjabKesari
ਦੇਸ਼ ਦੇ ਤੀਜੇ ਸਰਵਉੱਤਮ ਨਾਗਰਿਕ ਸਨਮਾਨ ਪਦਮ ਭੂਸ਼ਣ ਤੋਂ ਸਨਮਾਨਤ ਬਛੇਂਦਰੀ ਨੇ ਇਸ ਮੌਕੇ 'ਤੇ ਕਿਹਾ, ''ਮੈਨੂੰ ਇਹ 35 ਸਾਲ 35 ਮਹੀਨੇ ਜਿਹੇ ਲਗਦੇ ਹਨ। ਅਰਜੁਨ ਪੁਰਸਕਾਰ ਜੇਤੂ ਪਰਬਤਾਰੋਹੀ ਨੇ ਕਿਹਾ, ''ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਟਾਟਾ ਸਟੀਲ ਦਾ ਸਾਥ ਮਿਲਿਆ। ਜੇਕਰ ਉਨ੍ਹਾਂ ਦਾ ਸਹਿਯੋਗ ਨਾ ਹੁੰਦਾ ਤਾਂ ਮੈਂ ਇਤਿਹਾਸ ਨਹੀਂ ਰਚ ਸਕਦੀ ਸੀ। ਇਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਇਸ ਦਲੇਰ ਖੇਡ ਨੂੰ ਅੱਗੇ ਵਧਾਉਣ 'ਚ ਯੋਗਦਾਨ ਦੇਵਾਂ। ਕੋਈ ਉਪਲਬਧੀ ਤਾਂ ਹੀ ਸਹੀ ਮਾਇਨੇ ਰਖਦੀ ਹੈ ਜਦੋਂ ਦੂਜਿਆਂ ਨੂੰ ਉਸ ਤੋਂ ਫਾਇਦਾ ਹੋਵੇ।''
PunjabKesari
ਬਛੇਂਦਰੀ ਸ਼ੁੱਕਰਵਾਰ ਨੂੰ 65 ਸਾਲ ਦੀ ਹੋ ਜਾਵੇਗੀ ਅਤੇ ਛੇਤੀ ਹੀ ਸੇਵਾਮੁਕਤ ਹੋ ਜਾਵੇਗੀ। ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜਨਮ ਪਰਬਤਾਰੋਹਣ ਲਈ ਹੋਇਆ ਹੈ ਅਤੇ ਅੱਗੇ ਵੀ ਇਸ ਨਾਲ ਜੁੜੀ ਰਹੇਗੀ। ਉਨ੍ਹਾਂ ਕਿਹਾ, ''ਮੈਂ ਅੱਗੇ ਵੀ ਨੌਜਵਾਨ ਪਰਬਤਾਰੋਹੀਆਂ ਦਾ ਮਾਰਗਦਰਸ਼ਨ ਕਰਦੀ ਰਹਾਂਗੀ।''


author

Tarsem Singh

Content Editor

Related News