T20 WC 2022: ਬਾਬਰ ਆਜ਼ਮ ਨੇ ਕਿਹਾ, ‘ਨਰਵਸ’ ਹੋਣ ਦੀ ਬਜਾਏ ਉਤਸ਼ਾਹਿਤ ਹਾਂ
Sunday, Nov 13, 2022 - 11:26 AM (IST)
ਮੈਲਬੌਰਨ (ਭਾਸ਼ਾ)- ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਆਪਣੇ ਦੇਸ਼ ਦੇ ਮਹਾਨ ਕ੍ਰਿਕਟਰ ਇਮਰਾਨ ਖਾਨ ਦੇ ਕਾਰਨਾਮੇ ਦੀ ਬਰਾਬਰੀ ਕਰਨ ਤੋਂ ਸਿਰਫ਼ ਇਕ ਮੈਚ ਦੂਰ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਨੂੰ ਲੈ ਕੇ ‘ਨਰਵਸ’ ਹੋਣ ਦੀ ਬਜਾਏ ਉਤਸ਼ਾਹਿਤ ਹੈ। ਬਾਬਰ ਨੇ ਕਿਹਾ, ‘‘ਮੈਂ ਨਰਵਸ ਹੋਣ ਦੀ ਬਜਾਏ ਉਤਸ਼ਾਹਿਤ ਜ਼ਿਆਦਾ ਹਾਂ, ਕਿਉਂਕਿ ਅਸੀਂ ਆਪਣੇ ਪਿਛਲੇ 3 ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।’’ ਕਪਤਾਨ ਨੇ ਕਿਹਾ, ‘‘ਇਸ ’ਚ ਕੋਈ ਸ਼ੱਕ ਨਹੀਂ ਕਿ ਦਬਾਅ ਹੁੰਦਾ ਹੈ ਪਰ ਤੁਸੀਂ ਇਸ ਨੂੰ ਆਪਣੇ ਆਪ ’ਤੇ ਭਰੋਸੇ ਤੇ ਵਿਸ਼ਵਾਸ ਨਾਲ ਹੀ ਦਬਾ ਸਕਦੇ ਹੋ ਅਤੇ ਚੰਗੇ ਨਤੀਜੇ ਲਈ ਇਹ ਜ਼ਰੂਰੀ ਹੈ ਕਿ ਹਰੇਕ ਨੂੰ ਅਜਿਹਾ ਕਰਨਾ ਚਾਹੀਦਾ ਹੈ।’’
ਇਹ ਵੀ ਪੜ੍ਹੋ: ਟੀ-20 ਵਿਸ਼ਵ ਕੱਪ ਫਾਈਨਲ : ਇਤਿਹਾਸ ਪਾਕਿਸਤਾਨ ਦੇ ਤੇ ਫਾਰਮ ਇੰਗਲੈਂਡ ਦੇ ਪੱਖ ’ਚ
ਉਸ ਨੇ ਇਹ ਮੰਨਣ ’ਚ ਕੋਈ ਝਿਜਕ ਨਹੀਂ ਦਿਖਾਈ ਕਿ ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਵਸੀਮ ਜੂਨੀਅਰ ਤੇ ਹਰਿਸ ਰਾਊਫ ਦੀ ਚੌਕੜੀ ਉਸ ਦੀ ਟੀਮ ਦੀ ਤਾਕਤ ਹੈ। ਆਜ਼ਮ ਨੇ ਕਿਹਾ, ‘‘ਇੰਗਲੈਂਡ ਬਹੁਤ ਪ੍ਰਤੀਯੋਗੀ ਟੀਮ ਹੈ, ਭਾਰਤ ਖਿਲਾਫ ਜਿੱਤ ਨਾਲ ਫਾਈਨਲ ’ਚ ਪਹੁੰਚਣਾ ਇਸ ਦਾ ਸਬੂਤ ਹੈ। ਸਾਡੀ ਰਣਨੀਤੀ ਆਪਣੀ ਯੋਜਨਾ ’ਤੇ ਕਾਇਮ ਰਹਿਣ ਅਤੇ ਆਪਣੇ ਤੇਜ਼ ਗੇਂਦਬਾਜ਼ੀ ਹਮਲੇ ਨੂੰ ਆਪਣੀ ਤਾਕਤ ਵਜੋਂ ਵਰਤ ਕੇ ਫਾਈਨਲ ਜਿੱਤਣ ਦੀ ਹੋਵੇਗੀ।’’
ਇਹ ਵੀ ਪੜ੍ਹੋ: ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।