ਬਾਬਰ ਆਜ਼ਮ ਨੇ ਰਚਿਆ ਇਤਿਹਾਸ, ਮਿਆਂਦਾਦ ਦੇ 27 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ
Saturday, Jul 06, 2019 - 01:12 PM (IST)

ਸਪੋਰਟਸ ਡੈਸਕ : ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ ਵਰਲਡ ਕੱਪ ਦੇ ਆਪਣੇ ਆਖਰੀ ਲੀਗ ਮੈਚ 'ਚ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ (96 ਦੌੜਾਂ) ਭਲੇ ਹੀ ਸੈਂਕੜੇ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੇ ਨਾਮ ਵੱਡਾ ਰਿਕਾਰਡ ਬਣਾ ਦਿੱਤਾ ਹੈ। ਬਾਬਰ ਨੇ ਆਪਣੀ ਸ਼ਾਨਦਾਰ ਪਾਰੀ ਦੇ ਦਮ 'ਤੇ ਵਰਲਡ ਕੱਪ 2019 'ਚ 474 ਦੌੜਾਂ ਬਣਾਉਂਦੇ ਹੋਏ ਜਾਵੇਦ ਮਿਆਂਦਾਦ ਦੇ 27 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਤੇ ਪਾਕਿਸਤਾਨ ਵੱਲੋਂ ਇਕ ਵਰਲਡ ਕੱਪ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਪਾਕਿਸਤਾਨ ਵੱਲੋਂ ਇਕ ਵਰਡਲ ਕੱਪ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਜਾਵੇਦ ਮਿਆਂਦਾਦ ਸਨ ਜਿਨ੍ਹਾਂ ਨੇ 1992 ਵਰਲਡ ਕੱਪ 'ਚ 9 ਮੈਚਾਂ 'ਚ 437 ਦੌੜਾਂ ਬਣਾਈਆਂ ਸਨ। ਹੁਣ ਬਾਬਰ ਨੇ ਮਿਆਂਦਾਦ ਨੂੰ ਪਿੱਛੇ ਛੱਡਦੇ ਹੋਏ ਇਸ ਮਾਮਲੇ 'ਚ ਨੰਬਰ ਇਕ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ 8 ਮੈਚਾਂ 'ਚ ਹੀ 474 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।