ਬਾਬਰ ਆਜ਼ਮ ਨੂੰ ਲੱਗਾ ਜੁਰਮਾਨਾ
Wednesday, Nov 19, 2025 - 10:28 AM (IST)
ਦੁਬਈ– ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ’ਤੇ ਰਾਵਲਪਿੰਡੀ ਵਿਚ ਸ਼੍ਰੀਲੰਕਾ ਵਿਰੁੱਧ ਤੀਜੇ ਵਨ ਡੇ ਮੈਚ ਵਿਚ ਆਊਟ ਹੋਣ ਤੋਂ ਬਾਅਦ ਸਟੰਪ ’ਤੇ ਬੱਲਾ ਮਾਰਨ ਲਈ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ ਤੇ ਇਕ ਡਿਮੈਰਿਟ ਅੰਕ ਦਿੱਤਾ ਗਿਆ
ਇਹ ਘਟਨਾ ਐਤਵਾਰ ਨੂੰ ਲੜੀ ਦੇ ਆਖਰੀ ਵਨ ਡੇ ਮੈਚ ਵਿਚ ਪਾਕਿਸਤਾਨ ਦੀ ਪਾਰੀ ਦੇ 21ਵੇਂ ਓਵਰ ਵਿਚ ਹੋਈ ਜਦੋਂ ਬਾਬਰ ਨੇ ਆਊਟ ਹੋਣ ਤੋਂ ਬਾਅਦ ਕ੍ਰੀਜ਼ ਛੱਡਣ ਤੋਂ ਪਹਿਲਾਂ ਆਪਣਾ ਬੱਲਾ ਸਟੰਪ ’ਤੇ ਮਾਰਿਆ।
