ਬਾਬਰ ਆਜ਼ਮ ਟੀ-20 ਕੌਮਾਂਤਰੀ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ
Sunday, Nov 02, 2025 - 12:53 AM (IST)
ਕਰਾਚੀ– ਪਾਕਿਸਤਾਨ ਦਾ ਸਾਬਕਾ ਕਪਤਾਨ ਬਾਬਰ ਆਜ਼ਮ ਭਾਰਤ ਦੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਕੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਬਾਬਰ ਨੇ ਦੇਰ ਰਾਤ ਲਾਹੌਰ ਵਿਚ ਦੱਖਣੀ ਅਫਰੀਕਾ ਵਿਰੱੁਧ ਦੂਜੇ ਟੀ-20 ਮੈਚ ਵਿਚ 18 ਗੇਂਦਾਂ ’ਤੇ 11 ਦੌੜਾਂ ਬਣਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਬਾਬਰ ਨੇ ਹੁਣ ਤੱਕ 123 ਮੈਚਾਂ 'ਚ 39.57 ਦੀ ਔਸਤ ਨਾਲ 4234 ਦੌੜਾਂ ਬਣਾਈਆਂ ਹਨ ਪਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਹੋਰਨਾਂ ਖਿਡਾਰੀਆਂ ਦੀ ਤੁਲਨਾ ਵਿਚ ਉਸਦੀ ਸਟ੍ਰਾਈਕ ਰੇਟ ਤੇ ਛੱਕਿਆਂ ਦੀ ਗਿਣਤੀ ਘੱਟ ਹੈ।
