ਬਾਬਰ ਆਜ਼ਮ ਤੇ ਸ਼ਾਹੀਨ ਅਫ਼ਰੀਦੀ ਦੀ ਟੈਸਟ ਰੈਂਕਿੰਗ ''ਚ ਵੱਡੀ ਪੁਲਾਂਘ, ਪਹੁੰਚੇ ਇਸ ਪਾਇਦਾਨ ''ਤੇ
Wednesday, Jul 27, 2022 - 07:06 PM (IST)
ਨਵੀਂ ਦਿੱਲੀ- ਆਈ. ਸੀ. ਸੀ. ਦੀ ਤਾਜ਼ਾ ਰੈਂਕਿੰਗ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਸ਼੍ਰੀਲੰਕਾ ਖਿਲਾਫ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਉਹ ਟੈਸਟ ਰੈਂਕਿੰਗ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ। ਉਸ ਨੇ ਆਸਟ੍ਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੂੰ ਪਛਾੜ ਦਿੱਤਾ ਹੈ। ਉਹ ਪਹਿਲਾ ਬੱਲੇਬਾਜ਼ ਬਣ ਗਿਆ ਹੈ ਜੋ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਸਿਖਰਲੀ ਤਿੰਨ ਰੈਂਕਿੰਗ ਵਿੱਚ ਮੌਜੂਦ ਹੈ। ਨੰਬਰ ਵਨ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ ਚੋਟੀ 'ਤੇ ਬਰਕਰਾਰ ਹਨ।
ਇੱਕ ਪਾਸੇ ਜਿੱਥੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਬੱਲੇਬਾਜ਼ੀ ਵਿੱਚ ਧਮਾਲ ਮਚਾ ਰਹੇ ਹਨ ਤਾਂ ਦੂਜੇ ਪਾਸੇ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਨੇ ਗੇਂਦਬਾਜ਼ੀ ਵਿੱਚ ਵੀ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਪਛਾੜ ਦਿੱਤਾ ਹੈ। ਸ਼ਾਹਿਦ ਅਫਰੀਦੀ 836 ਅੰਕਾਂ ਨਾਲ ਟੈਸਟ ਰੈਂਕਿੰਗ 'ਚ ਤੀਜੇ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ ਬੁਮਰਾਹ 828 ਅੰਕਾਂ ਨਾਲ ਚੌਥੇ ਨੰਬਰ 'ਤੇ ਖਿਸਕ ਗਿਆ ਹੈ। ਟੈਸਟ 'ਚ ਨੰਬਰ ਇਕ ਗੇਂਦਬਾਜ਼ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਪੈਟ ਕਮਿੰਸ ਚੋਟੀ 'ਤੇ ਬਰਕਰਾਰ ਹਨ।