ਸੁਰਖਪੁਰ ਦੀ ਟੀਮ ਦੇ ਨਾਂ ਰਿਹਾ ਬਾਬਾ ਰਘਵੀਰ ਸਿੰਘ ਯਾਦਗਾਰੀ ਕਬੱਡੀ ਕੱਪ

Thursday, Mar 29, 2018 - 12:51 AM (IST)

ਟਾਂਡਾ ਉੜਮੁੜ (ਪੰਡਿਤ)- ਪਿੰਡ ਭੂਲਪੁਰ ਵਿਚ ਨੌਜਵਾਨ ਸਭਾ ਵੱਲੋਂ ਕਰਵਾਇਆ ਗਿਆ ਬਾਬਾ ਰਘਵੀਰ ਸਿੰਘ ਯਾਦਗਾਰੀ ਕਬੱਡੀ ਕੱਪ ਸੁਰਖਪੁਰ ਦੀ ਟੀਮ ਦੇ ਨਾਂ ਰਿਹਾ। ਪ੍ਰਧਾਨ ਵਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਟੂਰਨਾਮੈਂਟ ਵਿਚ  ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਓਪਨ ਕਲੱਬ ਕਬੱਡੀ ਦੇ ਖ਼ਿਤਾਬੀ ਮੈਚ ਵਿਚ ਦੋਆਬਾ ਵਾਰੀਅਰ ਕਬੱਡੀ ਕਲੱਬ ਸੁਰਖਪੁਰ ਦੀ ਟੀਮ ਨੇ ਟਾਈਗਰ ਕਬੱਡੀ ਕਲੱਬ ਸਾਂਧਰਾ ਨੂੰ ਮਾਤ ਦੇ ਕੇ 71 ਹਜ਼ਾਰ ਰੁਪਏ ਦਾ ਇਨਾਮ ਆਪਣੇ ਨਾਂ ਕੀਤਾ। ਲੜਕੀਆਂ ਦੇ ਵਰਗ ਵਿੱਚ ਮਾਈ ਭਾਗੋ ਕਬੱਡੀ ਕਲੱਬ ਜਗਤਪੁਰਾ ਦੀ ਟੀਮ ਨੇ ਮਾਝਾ ਕਲੱਬ ਵਾਹੀਆਂ (ਅੰਮ੍ਰਿਤਸਰ) ਨੂੰ ਹਰਾਇਆ। ਬੈਸਟ ਧਾਵੀ ਬਣੇ ਬਿੱਲੂ ਗੁਰਾਇਆ ਅਤੇ ਬੈਸਟ ਜਾਫੀ ਬਣੇ ਜੈਦਾ ਸੁਰਖਪੁਰ ਅਤੇ ਕਬੱਡੀ ਖਿਡਾਰੀ ਰਾਜੂ ਗੜ੍ਹਦੀਵਾਲ ਨੂੰ ਪ੍ਰਬੰਧਕਾਂ ਨੇ ਮੋਟਰਸਾਈਕਲ ਇਨਾਮ ਵਜੋਂ ਦਿੱਤੇ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ ਅਤੇ ਕਾਂਗਰਸ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ।
ਇਸ ਮੌਕੇ ਕਾਬਲ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਐਡਵੋਕੇਟ ਲਖਵੀਰ ਸਿੰਘ ਲੱਖੀ, ਕਮਲਜੀਤ ਸਿੰਘ, ਦੀਪੀ ਅਮਰੀਕਾ, ਬੰਟੀ ਅਮਰੀਕਾ, ਕੁਲਜੀਤ ਸਿੰਘ, ਬੂਟਾ ਸਰਪੰਚ, ਦਿਲਬਾਗ ਸਿੰਘ, ਜੋਗਿੰਦਰ ਸਿੰਘ ਪ੍ਰਧਾਨ, ਜਸਵੰਤ ਸਿੰਘ, ਜਗੀਰ ਸਿੰਘ ਲਾਲੀਆਂ, ਗੁਰਮੀਤ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ ਬਿੱਲਾ, ਅਮਰੀਕ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ, ਅਜੀਤ ਸਿੰਘ, ਸੁਖਵਿੰਦਰ ਸਿੰਘ ਗੁੱਜਰ, ਟੀਨੂੰ ਮੁਲਤਾਨੀ ਆਦਿ ਮੌਜੂਦ ਸਨ।


Related News