ਓਲੰਪਿਕ ਚੈਂਪੀਅਨ ਨੂੰ ਹਰਾ ਕੇ ਸਵਿਸ ਓਪਨ ਦੇ ਫਾਈਨਲ ''ਚ ਪਹੁੰਚੇ ਪ੍ਰਣੀਤ
Sunday, Mar 17, 2019 - 10:48 AM (IST)

ਬਾਸੇਲ (ਸਵਿਟਜ਼ਰਲੈਂਡ)— ਭਾਰਤੀ ਬੈਡਮਿੰਟਨ ਖਿਡਾਰੀ ਬੀ. ਸਾਈ ਪ੍ਰਣੀਤ ਦੁਨੀਆ ਦੇ ਪੰਜਵਾਂ ਦਰਜਾ ਪ੍ਰਾਪਤ ਅਤੇ ਓਲੰਪਿਕ ਚੈਂਪੀਅਨ ਚੇਨ ਲੋਂਗ ਨੂੰ ਹਰਾ ਕੇ ਸਵਿਸ ਓਪਨ ਦੇ ਪੁਰਸ਼ ਸਿੰਗਲ ਦੇ ਫਾਈਨਲ 'ਚ ਪਹੁੰਚ ਗਏ ਹਨ। 22ਵਾਂ ਦਰਜਾ ਪ੍ਰਾਪਤ ਪ੍ਰਣੀਤ ਨੇ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਰੀਓ ਓਲੰਪਿਕ ਦੇ ਗੋਲਡ ਮੈਡਲਿਸਟ ਚੇਨ ਲੋਂਗ ਨੂੰ 21-18 ਅਤੇ 21-13 ਨਾਲ ਹਰਾਇਆ। 46 ਮਿੰਟ ਤਕ ਚਲੇ ਇਸ ਮੈਚ 'ਚ ਪਹਿਲਾ ਗੇਮ ਦੋਹਾਂ ਲਈ ਸੰਘਰਸ਼ਪੂਰਨ ਰਿਹਾ ਪਰ ਦੂਜੇ ਗੇਮ 'ਚ ਪ੍ਰਣੀਤ ਲਗਾਤਾਰ ਚੇਨ ਲੋਂਗ 'ਤੇ ਹਾਵੀ ਰਹੇ। ਫਾਈਨਲ 'ਚ ਪ੍ਰਣੀਤ ਦਾ ਮੁਕਾਬਲਾ ਚੀਨ ਦੇ ਸ਼ੀ ਯੂਕੀ ਨਾਲ ਹੋਵੇਗਾ।