ਪ੍ਰਣੀਤ ਫ੍ਰੈਂਚ ਓਪਨ ਤੋਂ ਬਾਹਰ
Friday, Oct 26, 2018 - 04:09 PM (IST)

ਪੈਰਿਸ— ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਜਾਪਾਨ ਦੀ ਸਾਯਾਕਾ ਸਾਤੋ ਨੂੰ ਸਿੱਧੇ ਗੇਮ 'ਚ ਹਰਾ ਕੇ ਫ੍ਰੈਂਚ ਓਪਨ ਬੈੱਡਮਿੰਟਨ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ ਜਦਕਿ ਬੀ. ਸਾਈ ਪ੍ਰਣੀਤ ਹਾਰ ਕੇ ਬਾਹਰ ਹੋ ਗਏ ਹਨ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਸਾਯਾਕਾ ਨੂੰ 21-17, 21-16 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸਤਵਾਂ ਦਰਜਾ ਪ੍ਰਾਪਤ ਹਿ ਬਿੰਗਜੀਆਓ ਨਾਲ ਹੋਵੇਗਾ।
ਪ੍ਰਣੀਤ ਨੂੰ ਏਸ਼ੀਆਈ ਖੇਡ ਚੈਂਪੀਅਨਸ਼ਿਪ 'ਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੇ 21-16, 21-14 ਨਾਲ ਹਰਾਇਆ। ਪੁਰਸ਼ ਡਬਲਜ਼ 'ਚ ਸਾਤਵਿਕ ਸਾਈਰਾਜ ਰਿੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਅਤੇ ਮਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਦੀਆਂ ਜੋੜੀਆਂ ਨੇ ਅੰਤਿਮ ਅੱਠ 'ਚ ਜਗ੍ਹਾ ਬਣਾਈ। ਸਾਤਵਿਕ ਅਤੇ ਚਿਰਾਗ ਨੇ ਚੀਨ ਦੇ ਹਿ ਜਿੰਤਿਗ ਅਤੇ ਤਾਨ ਕਿਆਂਗ ਨੂੰ 21-13, 21-19 ਨਾਲ ਹਰਾਇਆ ਜਦਕਿ ਮਨੂ ਅਤੇ ਸੁਮਿਤ ਨੇ ਚੀਨ ਦੇ ਲਿਊ ਚੇਂਗ ਅਤੇ ਝਾਂਗ ਨਾਨ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ 21-14, 21-16 ਨਾਲ ਹਰਾਇਆ। ਮੇਘਨਾ ਜੇ ਅਤੇ ਪੂਰਵਿਸ਼ਾ ਐੱਸ. ਰਾਮ ਨੂੰ ਚੌਥਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਗ੍ਰੇਸੀਆ ਪਾਲੀ ਅਤੇ ਅਪ੍ਰਿਆਨੀ ਰਾਹਾਯੂ ਨੇ 21-15, 21-13 ਨਾਲ ਹਰਾਇਆ।