B'Day Spcl: ਧੋਨੀ ਨੂੰ ਹੈ ਮਹਿੰਗੀਆਂ ਗੱਡੀਆਂ ਤੇ ਕਾਰਾਂ ਦਾ ਸ਼ੌਕ (ਦੇਖੋਂ ਤਸਵੀਰਾਂ)
Sunday, Jul 07, 2019 - 12:28 AM (IST)

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਮੋਟਰਸਾਇਕਲ ਤੇ ਗੱਡੀਆਂ ਦੇ ਬਹੁਤ ਸ਼ੌਕੀਨ ਹਨ। ਜਿਸ ਤਰ੍ਹਾਂ ਕ੍ਰਿਕਟ ਜਗਤ 'ਚ ਉਸਦੇ ਨਾਂ ਕਈ ਸਾਰੇ ਰਿਕਾਰਡਸ ਹਨ। ਠੀਕ ਇਸੇ ਤਰ੍ਹਾਂ ਉਸਦੇ ਘਰ ਦੇ ਗੈਰਜ 'ਚ ਕਾਰਾਂ ਤੇ ਮਹਿੰਗੇ ਮੋਟਰਸਾਇਕਲ ਦੀ ਕਲੈਕਸ਼ਨ ਵੀ ਬਹੁਤ ਵੱਡੀ ਹੈ। ਇਨ੍ਹਾਂ 'ਚ ਉਸਦੀ ਖਾਸ ਕਾਰਾਂ 'ਚੋਂ ਇਕ ਹੈ ਤੇ ਆਪਣੇ ਘਰ ਰਾਂਚੀ 'ਚ ਹੋਣ 'ਤੇ ਉਹ ਜ਼ਿਆਦਾਤਰ ਇਸ 'ਤੇ ਸਿਟੀ ਡਰਾਈਵ ਦੇ ਲਈ ਜਾਂਦੇ ਹਨ। ਉਸਦੀ ਕਾਰ ਕਲੈਕਸ਼ਨ 'ਚ ਫਰਾਰੀ, ਲੈਂਡ ਰੋਵਰ ਦੇ ਨਾਲ-ਨਾਲ ਮੋਟਰਸਾਇਕਲ ਕਲੈਕਸ਼ਨ 'ਚ ਹਾਰਲੇ ਡੇਵਿਡਸਨ, ਯਾਹਮਾ, ਕਾਵਾਸਾਕੀ ਆਦਿ ਹਨ। ਅੱਜ (7 ਜੁਲਾਈ) ਉਸਦੇ ਜਨਮਦਿਨ 'ਤੇ ਉਸਦੇ ਮੋਟਰਸਾਇਕਲ ਤੇ ਕਾਰਾਂ ਦੀ ਕਲੈਕਸ਼ਨ 'ਤੇ ਇਕ ਨਜ਼ਰ ਮਾਰਦੇ ਹਾਂ—