ਅਵਾਰੇ, ਸਾਵੰਤ ਅਤੇ ਸ਼ਾਹ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਲਈ ਨਾਮਜ਼ਦ
Tuesday, Sep 25, 2018 - 01:46 PM (IST)

ਮੁੰਬਈ : ਰਾਸ਼ਟਰੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਰਾਹੁਲ ਅਵਾਰੇ ਨੂੰ ਮੁੰਬਈ ਖੇਡ ਪੱਤਰਕਾਰ ਸੰਘ ਨੇ ਆਪਣੇ ਸਾਲਾਨਾ ਪੁਰਸਕਾਰ ਸਮਾਰੋਹ ਲਈ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਪੁਰਸਕਾਰ ਲਈ ਚੁਣਿਆ ਹੈ। ਅਵਾਰੇ ਨੇ ਆਸਟਰੇਲੀਆ ਦੇ ਗੋਲਡਕੋਸਟ ਵਿਚ ਇਸ ਸਾਲ ਦੇ ਸ਼ੁਰੂ ਵਿਚ ਹੋਏ ਰਾਸ਼ਟਰਮੰਡਲ ਖੇਡਾਂ ਵਿਚ 57 ਕਿ.ਗ੍ਰਾ ਵਿਚ ਸੋਨ ਤਮਗਾ ਜਿੱਤਿਆ ਸੀ। ਐੱਸ. ਜੇ. ਏ. ਐੱਮ. ਦੇ ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ ਸਟਾਰ ਨਿਸ਼ਾਨੇਬਾਜ਼ ਤੇਜਸਵਨੀ ਸਾਵੰਤ ਅਤੇ ਹੀਨਾ ਸਿੱਧੂ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਨੌਜਵਾਨ ਪ੍ਰਿਥਵੀ ਸ਼ਾਹ ਨੂੰ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਅਤੇ ਕਬੱਡੀ ਸਟਾਰ ਤ੍ਰਿਸ਼ਾਂਕ ਦੇਵਡਿਆ ਨੂੰ ਭਾਰਤੀ ਖੇਡਾਂ ਦਾ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਦਿੱਤਾ ਜਾਵੇਗਾ। ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਕੋਚ ਰਮਾਕਾਂਤ ਅਚਰੇਕਰ ਨੂੰ 'ਲਾਈਫ ਟਾਈਮ' ਉਪਲੱਬਧੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।