ਅਵਨੀ ਲੇਖਰਾ ਕੁਆਲੀਫਿਕੇਸ਼ਨ ''ਚ 11ਵੇਂ ਤੇ ਸਿਧਾਰਥ ਬਾਬੂ 28ਵੇਂ ਸਥਾਨ ''ਤੇ ਰਹੇ
Sunday, Sep 01, 2024 - 03:29 PM (IST)
ਸਪੋਰਟਸ ਡੈਸਕ- ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਐਤਵਾਰ ਨੂੰ ਇੱਥੇ ਪੈਰਾਲੰਪਿਕ ਖੇਡਾਂ ਦੇ ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ (ਐੱਸਐੱਚ1) ਮੁਕਾਬਲੇ ਵਿਚ 11ਵੇਂ ਜਦਕਿ ਸਿਧਾਰਥ ਬਾਬੂ 28ਵੇਂ ਸਥਾਨ 'ਤੇ ਰਹੀ ਅਤੇ ਇਸ ਤਰ੍ਹਾਂ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਅਵਨੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਵਿੱਚ ਆਪਣੇ ਇਤਿਹਾਸਕ ਸੋਨ ਤਮਗਾ ਜਿੱਤਣ ਵਾਲੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਅਤੇ ਚੰਗੀ ਸ਼ੁਰੂਆਤ ਦੇ ਬਾਵਜੂਦ 628.8 ਅੰਕਾਂ ਦੇ ਕੁੱਲ ਸਕੋਰ ਨਾਲ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ। ਸਿਧਾਰਥ ਨੇ 628.3 ਦਾ ਸਕੋਰ ਬਣਾਇਆ।
ਅਵਨੀ ਦੇ ਛੇ ਸੀਰੀਜ਼ 'ਚ ਅੰਕਾਂ ਦਾ ਕ੍ਰਮ 105.7, 106.0, 104.1, 106.0, 104.8, 106.2 ਰਿਹਾ, ਜਦਕਿ ਸਿਧਾਰਥ ਦਾ ਸਕੋਰ 104.6, 103.8, 105.7, 104.9, 103.6, 105.7 ਰਿਹਾ।
ਅਵਨੀ ਨੇ ਸ਼ੁੱਕਰਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ। ਉਹ ਲਗਾਤਾਰ ਦੋ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਵਿਸ਼ਵ ਰਿਕਾਰਡ ਦੇ ਨਾਲ ਆਪਣੇ ਖਿਤਾਬ ਦਾ ਬਚਾਅ ਕੀਤਾ। ਐੱਸਐੱਚ1 ਵਿੱਚ ਖਿਡਾਰੀ ਬਿਨਾਂ ਕਿਸੇ ਮੁਸ਼ਕਲ ਦੇ ਬੰਦੂਕ ਨੂੰ ਫੜ ਸਕਦੇ ਹਨ ਅਤੇ ਖੜੇ ਜਾਂ ਬੈਠੇ ਹੋਏ ਨਿਸ਼ਾਨਾ ਲਗਾ ਸਕਦੇ ਹਨ।