ਅਵਨੀ, ਅਦਿਤੀ ਸਪੇਨ ’ਚ ਛੇਵੇਂ ਸਥਾਨ ’ਤੇ ਪਹੁੰਚੀਆਂ
Monday, Dec 01, 2025 - 10:31 AM (IST)
ਮਲਾਗਾ (ਸਪੇਨ)– ਭਾਰਤ ਦੀ ਅਵਨੀ ਪ੍ਰਸ਼ਾਂਤ ਤੇ ਉਸਦੀ ਹਮਵਤਨ ਅਦਿਤੀ ਅਸ਼ੋਕ ਐਂਡੂਲੂਸਾ ਕੋਸਟਾ ਡੇਲ ਸੋਲ ਓਪਨ ਡੀ ਐਸਪਾ ਵਿਚ ਤਿੰਨ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 6ਵੇਂ ਸਥਾਨ ’ਤੇ ਹੈ। ਅਵਨੀ ਨੇ ਤੀਜੇ ਦੌਰ ਵਿਚ 68 ਜਦਕਿ ਅਦਿਤੀ ਨੇ 69 ਦਾ ਸਕੋਰ ਬਣਾਇਆ। ਦੋਵਾਂ ਦਾ ਕੁੱਲ ਸਕੋਰ ਅੱਠ ਅੰਡਰ ਹੈ।
ਹੋਰਨਾਂ ਭਾਰਤੀਆਂ ਵਿਚ ਪ੍ਰਣਵੀ ਉਰਸ (71) ਸਾਂਝੇ ਤੌਰ ’ਤੇ ਜਦਕਿ ਹਿਤਾਸ਼ੀ ਬਖਸ਼ੀ (70) ਸਾਂਝੇ ਤੌਰ ’ਤੇ 55ਵੇਂ ਸਥਾਨ ’ਤੇ ਹੈ। ਦੀਕਸ਼ਾ ਡਾਗਰ (75) ਸਾਂਝੇ ਤੌਰ ’ਤੇ 69ਵੇਂ ਸਥਾਨ ’ਤੇ ਹੈ।
ਥਾਈਲੈਂਡ ਦੀ ਤ੍ਰਿਚਾਟ ਚੀਂਗਲਾਬ 15 ਅੰਡਰ ਦੇ ਕੁੱਲ ਸਕੋਰ ਨਾਲ ਚੋਟੀ ’ਤੇ ਹੈ। ਉਸ ਨੇ ਆਖਰੀ ਦੌਰ ਤੋਂ ਪਹਿਲਾਂ ਤਿੰਨ ਸ਼ਾਟਾਂ ਦੀ ਬੜ੍ਹਤ ਬਣਾ ਰੱਖੀ ਹੈ।
