ਮਹਿਲਾ ਵਿਸ਼ਵ ਕੱਪ ਦੇ ਲਈ AUS ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
Wednesday, Jan 26, 2022 - 08:29 PM (IST)
ਮੈਲਬੋਰਨ- ਕ੍ਰਿਕਟ ਆਸਟਰੇਲੀਆ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਵਿਚ ਪੰਜ ਮਾਰਚ ਤੋਂ ਸ਼ੁਰੂ ਹੋਣ ਵਾਲੀ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਪਿਨਰ ਅਮਾਂਡਾ-ਜੇਡ ਵੇਲਿੰਗਟਨ ਤੇ ਆਲਰਾਊਂਡਰ ਗ੍ਰੇਸ ਹੈਰਿਸ ਨੂੰ ਵਿਸ਼ਵ ਕੱਪ ਦੇ ਲਈ ਆਸਟਰੇਲੀਆ ਦੀ 15-ਖਿਡਾਰੀਆਂ ਵਾਲੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਟਾਰ ਸਪਿਨਰ ਸੋਫੀ ਮੋਲਿਨੇਕਸ ਨੂੰ ਬਿੱਗ ਬੈਸ਼ ਲੀਗ ਦੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਜ਼ਖਮੀ ਹੋਣ ਦੇ ਕਾਰਨ ਮੌਜੂਦਾ ਮਲਟੀ ਫਾਰਮੈੱਟ ਏਸ਼ੇਜ਼ ਵਿਚ ਵੀ ਨਹੀਂ ਖੇਡ ਸਕੀ ਸੀ।
ਇਹ ਖ਼ਬਰ ਪੜ੍ਹੋ- BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
ਰਾਸ਼ਟਰੀ ਚੋਣਕਾਰ ਸ਼ਾਨ ਫਲੇਗਲਰ ਨੇ ਕਿਹਾ- ਅਮਾਂਡਾ-ਜੇਡ ਅਸੀਂ ਇਕ ਹੋਰ ਸਪਿਨ ਵਿਕਲਪ ਪ੍ਰਦਾਨ ਕਰਦੀ ਹੈ। ਲੈੱਗ ਸਪਿਨ ਹਾਲ ਦੇ ਸਾਲਾ ਵਿਚ ਸਾਡੀ ਸਫਲਤਾ 'ਚ ਇਕ ਵੱਡਾ ਹਿੱਸਾ ਰਿਹਾ ਹੈ। ਫਲੇਗਲਰ ਨੇ ਕਿਹਾ ਕਿ ਗ੍ਰੇਸ ਨੂੰ ਹਾਲ ਦੇ ਟੀ-20 ਵਿਚ ਜ਼ਿਆਦਾ ਫਾਇਦਾ ਨਹੀਂ ਮਿਲਿਆ ਪਰ ਉਹ ਚੋਟੀ ਜਾਂ ਮੱਧਕ੍ਰਮ ਵਿਚ ਨਹੀਂ ਵੀ ਬੱਲੇਬਾਜ਼ੀ ਕਰ ਸਕਦੀ ਹੈ ਅਤੇ ਉਸਦੀ ਗੇਂਦਬਾਜ਼ੀ ਵੀ ਪੂਰੇ ਟੂਰਨਾਮੈਂਟ ਦੇ ਦੌਰਾਨ ਫਾਇਦੇਮੰਦ ਹੋ ਸਕਦੀ ਹੈ। ਅਸੀਂ ਦੇਖਿਆ ਹੈ ਕਿ ਨਿਊਜ਼ੀਲੈਂਡ ਵਿਚ ਆਰਥਡਾਕਸ ਸਪਿਨਰਾਂ ਨੂੰ ਬਹੁਤ ਸਫਲਤਾ ਮਿਲੀ ਹੈ। ਆਸਟਰੇਲੀਆਈ ਟੀਮ ਆਖਰੀ ਏਸ਼ੇਜ਼ ਵਨ ਡੇ ਦੇ 2 ਦਿਨ ਬਾਅਦ 10 ਫਰਵਰੀ ਨੂੰ ਨਿਊਜ਼ੀਲੈਂਡ ਦੇ ਲਈ ਰਵਾਨਾ ਹੋਵੇਗੀ, ਜਿੱਥੇ ਉਹ 10 ਦਿਨ ਕੁਆਰੰਟੀਨ ਵਿਚ ਰਹੇਗੀ।
ਆਸਟਰੇਲੀਆ ਦੀ ਟੀਮ ਇਸ ਪ੍ਰਕਾਰ ਹੈ-
ਮੇਗ ਲੈਨਿੰਗ (ਕਪਤਾਨ), ਰੇਚਲ ਹੇਨਸ (ਉਪ ਕਪਤਾਨ), ਡਾਰਸੀ ਬ੍ਰਾਊਨ, ਨਿਕੋਲਾ ਕੈਰੀ, ਐਸ਼ਲੇ ਗਾਡਰਨਰ, ਗ੍ਰੇਸ ਹੈਰਿਸ, ਐਲੀਸਾ ਹੈਲੀ, ਜੇਸ ਜੋਨਾਸੇਨ, ਅਲਾਨਾ ਕਿੰਗ, ਬੈਥ ਮੂਨੀ, ਟਾਹਲੀਆ ਮੈਕਗ੍ਰਾ, ਐਲੀਸ ਪੇਰੀ, ਮੇਗਨ ਸ਼ੂਟ, ਐਨਾਬੇਲ ਸਦਰਲੈਂਡ, ਅਮਾਂਡਾ- ਜੇਡ ਵੈਲਿੰਗਟਨ।
ਰਿਜ਼ਰਵ ਖਿਡਾਰੀ- ਹੰਨਾਹ ਡਾਰਲਿੰਗਟਨ ਅਤੇ ਜਾਰਜੀਆ ਰੇਡਮਾਇਨੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।