17 ਸਾਲਾਂ ’ਚ ਪਹਿਲੀ ਵਾਰ ਹੋਣ ਵਾਲੀ ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ ਰਗਬੀ ਲੀਗ ਸੀਰੀਜ਼ ਰੱਦ
Tuesday, Jun 02, 2020 - 10:26 AM (IST)

ਸਪੋਰਟਸ ਡੈਸਕ— ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ 17 ਸਾਲਾਂ ’ਚ ਪਹਿਲੀ ਵਾਰ ਹੋਣ ਵਾਲੀ ਰਗਬੀ ਲੀਗ ਸੀਰੀਜ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇੰਗਲੈਂਡ ਰਗਬੀ ਫੁੱਟਬਾਲ ਲੀਗ ਅਤੇ ਆਸਟ੍ਰੇਲੀਆਈ ਰਗਬੀ ਲੀਗ ਕਮਿਸ਼ਨ ਨੇ ਸਾਂਝੇ ਬਿਆਨ ’ਚ ਇਹ ਐਲਾਨ ਕੀਤਾ। ਇੰਗਲੈਂਡ ਨੂੰ ਆਸਟ੍ਰੇਲੀਆ ਖਿਲਾਫ 31 ਅਕਤੂਬਰ ਨੂੰ ਬੋਲਟਨ, 7 ਨਵੰਬਰ ਨੂੰ ਲੀਡਸ ਅਤੇ 14 ਨਵੰਬਰ ਨੂੰ ਟੋਟੇਨਹਮ ਹੋਟਸਪਰ ਸਟੇਡੀਅਮ ’ਚ ਮੈਚ ਖੇਡਣੇ ਸਨ।
ਵਿਸ਼ਵ ਯਾਤਰਾਵਾਂ ਨੂੰ ਲੈ ਕੇ ਬਣੀ ਅਨਸ਼ਚਿਤਤਾ ਦੇ ਕਾਰਣ ਇਸ ਸੀਰੀਜ਼ ਨੂੰ ਰੱਦ ਕੀਤਾ ਗਿਆ। ਦੋੋਵਾਂ ਸੰਸਥਾਵਾਂ ਨੇ ਇੰਗਲੈਂਡ ’ਚ 2021 ’ਚ ਹੋਣ ਵਾਲੇ ਰਗਬੀ ਲੀਗ ਵਿਸ਼ਵ ਕੱਪ ਤੋਂ ਬਾਅਦ 2022 ’ਚ ਇਸ ਸੀਰੀਜ ਦਾ ਆਯੋਜਨ ਕਰਣ ਦੀ ਪ੍ਰਤਿਬੱਧਤਾ ਜਤਾਈ ਹੈ।