ਆਸਟਰੇਲੀਆਈ ਓਪਨ ਗੋਲਫ ਟੂਰਨਾਮੈਂਟ ਅਣਮਿਥੇ ਸਮੇਂ ਲਈ ਮੁਲਤਵੀ
Wednesday, Jul 29, 2020 - 03:20 AM (IST)
ਮੈਲਬਰਨ- ਗੋਲਫ ਆਸਟਰੇਲੀਆ ਨੇ ਮੰਗਲਵਾਰ ਨੂੰ ਕਿਹਾ ਕਿ ਆਸਟਰੇਲੀਆਈ ਓਪਨ ਟੂਰਨਾਮੈਂਟ ਦੇ ਅਣਮਿਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਜੇਕਰ ਇਸ ਦਾ ਆਯੋਜਨ ਹੁੰਦਾ ਵੀ ਹੈ ਤਾਂ 2021 ਦੇ ਸ਼ੁਰੂਆਤੀ ਮਹੀਨਿਆਂ ਤੋਂ ਪਹਿਲਾਂ ਨਹੀਂ ਹੋ ਸਕੇਗਾ। ਇਸ ਟੂਰਨਾਮੈਂਟ ਦਾ ਆਯੋਜਨ ਮੈਲਬਰਨ ਦੇ ਕਿੰਗਸਟਨ ਹੈਲਥ ਕਲੱਬ ’ਚ ਹੋਣਾ ਸੀ ਜੋ ਕੋਵਿਡ-19 ਮਹਾਮਾਰੀ ਦੇ ਕਾਰਨ ਬੰਦ ਹੈ।
ਪਹਿਲਾ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਆਸਟਰੇਲੀਆਈ ਓਪਨ ਦਾ 105ਵਾਂ ਟੂਰਨਾਮੈਂਟ ਨਵੰਬਰ ’ਚ ਖੇਡਿਆ ਜਾਣਾ ਸੀ। ਗੋਲਫ ਆਸਟਰੇਲੀਆ ਦੇ ਮੈਨੇਜਰ ਸਾਈਮਨ ਬਰੂਕਹਾਊਸ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਆਸਟਰੇਲੀਆਈ ਗਰਮੀ ਸੈਸ਼ਨ ਦੇ ਆਖਿਰ ’ਚ ਜਨਵਰੀ, ਫਰਵਰੀ ਜਾਂ ਮਾਰਚ ’ਚ ਸੰਭਵ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਆਸਟਰੇਲੀਆਈ ਲੋਕਾਂ ਦੇ ਲਈ ਬੇਹੱਦ ਚੁਣੌਤੀਪੂਰਨ ਸਮਾਂ ਹੈ ਤੇ ਇਸ ਗਲੋਬਲ ਮਹਾਮਾਰੀ ਦੀ ਅਨਿਸ਼ਚਿਤਤਾ ਨੇ ਭਵਿੱਖ ਦੀਆਂ ਤਾਰੀਕਾਂ ਦਾ ਤੈਅ ਕਰਨਾ ਜ਼ਿਆਦਾ ਮੁਸ਼ਕਿਲ ਬਣਾ ਦਿੱਤਾ ਹੈ।