ਆਸਟਰੇਲੀਆਈ ਓਪਨ ’ਚ ਦਰਸ਼ਕਾਂ ਦੀ ਵਾਪਸੀ
Thursday, Feb 18, 2021 - 11:51 AM (IST)
 
            
            ਮੈਲਬੌਰਨ (ਭਾਸ਼ਾ) : ਕੋਵਿਡ-19 ਕਾਰਨ ਲਗਾਈ ਗਈ ਤਾਲਾਬੰਦੀ ਦੇ ਖ਼ਤਮ ਹੋਣ ’ਤੇ ਵੀਰਵਾਰ ਨੂੰ ਇੱਥੇ 5 ਦਿਨਾਂ ਬਾਅਦ ਆਸਟਰੇਲੀਆਈ ਓਪਨ ਟੈਟਿਸ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਵਾਪਸੀ ਹੋਈ। ਇਸ ਤਰ੍ਹਾਂ ਨਾਲ ਟੈਨਿਸ ਪ੍ਰੇਮੀਆਂ ਨੂੰ ਸਾਲ ਦੇ ਇਸ ਪਹਿਲੇ ਗ੍ਰੈਂਡਸਲੈਮ ਦੇ ਆਖ਼ਰੀ ਚਾਰ ਦਿਨ ਦੇ ਮੈਚ ਦੇਖਣ ਦਾ ਮੌਕਾ ਮਿਲੇਗਾ।
ਮੈਲਬੌਰਨ ਏਅਰਪੋਰਟ ਹੋਟਲ ਨਾਲ ਜੁੜੇ ਕੋਵਿਡ-19 ਪ੍ਰੀਖਣਾਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਥਾਨਕ ਸਰਕਾਰ ਨੇ 13 ਫਰਵਰੀ ਨੂੰ ਤਾਲਾਬੰਦੀ ਲਗਾ ਦਿੱਤੀ ਸੀ, ਜੋ ਬੁੱਧਵਾਰ ਨੂੰ ਅੱਧੀ ਰਾਤ ਨੂੰ ਸਮਾਪਤ ਹੋ ਗਈ। ਰਾਡ ਲੇਵਰ ਏਰੇਨਾ ਵਿਚ ਸੇਰੇਨਾ ਅਤੇ ਓਸਾਕਾ ਦਾ ਮੈਚ ਦੇਖਣ ਲਈ 7000 ਦਰਸ਼ਕਾਂ ਨੂੰ ਇਜਾਜ਼ਤ ਦਿੱਤੀ ਗਈ, ਜੋ ਕਿ ਸਟੇਡੀਅਮ ਦੀ ਸਮਰਥਾ ਤੋਂ ਅੱਧੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            