ਆਸਟਰੇਲੀਅਨ ਓਪਨ : ਹਨਫਮੈਨ ਨੂੰ ਹਰਾ ਕੇ ਨਡਾਲ ਤੀਜੇ ਦੌਰ ''ਚ
Wednesday, Jan 19, 2022 - 11:15 PM (IST)
ਮੈਲਬੋਰਨ- 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਸਪੇਨ ਦੇ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਇੱਥੇ ਜਰਮਨੀ ਦੇ ਯਾਨਿਕ ਹਨਫਮੈਨ ਨੂੰ ਲਗਾਤਾਰ ਸੈੱਟਾਂ ਵਿਚ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਮੈਲਬੋਰਨ ਦੇ ਰਾਡ ਲੇਵਰ ਏਰੀਨਾ 'ਚ 3 ਘੰਟੇ 42 ਮਿੰਟ ਤੱਕ ਚੱਲੇ ਮੈਚ ਵਿਚ ਹਨਫਮੈਨ ਨੂੰ ਲਗਾਤਾਰ ਸੈੱਟਾਂ ਵਿਚ 6-2, 6-3, 6-4 ਨਾਲ ਹਰਾ ਦਿੱਤਾ।
ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
30 ਸਾਲਾ ਹਨਫਮੈਨ ਨੇ ਕਾਫੀ ਸਫਲ ਡਰਾਪ ਸ਼ਾਟ ਤੇ ਗਰਾਊਂਡ ਸਟ੍ਰੋਕ ਖੇਡੇ, ਜਿਸਦੀ ਬਦੌਲਤ ਉਨ੍ਹਾਂ ਨੇ 5ਵੇਂ ਗੇਮ ਵਿਚ ਮੈਚ ਦਾ ਪਹਿਲਾ ਬ੍ਰੇਕ ਪੁਆਇੰਟ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਉਹ ਇਸ ਮੌਕੇ ਨੂੰ ਚੁੱਕਣ ਵਿਚ ਅਸਫਲ ਰਹੇ। ਜਵਾਬ ਵਿਚ ਨਡਾਲ ਨੇ ਹਮਲਾਵਰ ਖੇਡ ਦੇਖਾਉਂਦੇ ਹੋਏ ਬ੍ਰੇਕ ਪੁਆਇੰਟ ਹਾਸਲ ਕੀਤਾ ਤੇ ਇਕ ਸ਼ਾਨਦਾਰ ਵਾਲੀ ਤੋਂ 4-2 ਦੀ ਬੜ੍ਹਤ ਹਾਸਲ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ 2 ਅੰਕ ਹਾਸਲ ਕਰ 6-2 ਦੀ ਬੜ੍ਹਤ ਹਾਸਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ 2 ਅੰਕ ਹਾਸਲ ਕਰ 6-2 ਤੋਂ ਪਹਿਲਾਂ ਆਪਣਾ ਸੈੱਟ ਆਪਣੇ ਨਾਂ ਕੀਤਾ।
ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ
ਹਨਫਮੈਨ ਨੇ ਫਿਰ ਦੂਜੇ ਸੈੱਟ ਦੇ ਪਹਿਲੀਆਂ 2 ਸਰਵਿਸ ਗੇਮ ਵਿਚ ਤਿੰਨ ਬ੍ਰੇਕ ਪੁਆਇੰਟ ਬਚਾਏ ਪਰ ਨਡਾਲ ਨੇ ਫਿਰ ਤੋਂ ਹਮਲਾਵਰ ਦਿਖਾਉਂਦੇ ਹੋਏ ਸ਼ਾਨਦਾਰ ਸ਼ਾਟਸ ਦੇ ਜਰੀਏ 5-3 ਦੀ ਬੜ੍ਹਤ ਬਣਾ ਲਈ। ਬਾਅਦ ਵਿਚ ਇਕ ਹੋਰ ਅੰਕ ਲੈਂਦ ਹੋਏ ਉਨ੍ਹਾਂ ਨੇ 6-3 ਨਾਲ ਦੂਜਾ ਸੈੱਟ ਵੀ ਜਿੱਤਿਆ । ਤੀਜੇ ਸੈੱਟ ਵਿਚ ਹਨਫਮੈਨ ਨੇ ਨਡਾਲ ਨੂੰ ਵਧੀਆ ਚੁਣੋਤੀ ਦਿੱਤੀ ਪਰ ਅੰਤ ਵਿਚ ਨਡਾਲ ਨੇ ਇਹ ਸੈੱਟ ਵੀ 6-4 ਨਾਲ ਜਿੱਤ ਲਿਆ। ਜ਼ਿਕਰਯੋਗ ਹੈ ਕਿ 35 ਸਾਲਾ ਦੇ ਨਡਾਲ ਦਾ ਅਗਲਾ ਮੁਕਾਬਲਾ ਜਾਂ ਤਾਂ 28ਵੀਂ ਦਰਜਾ ਪ੍ਰਾਪਤ ਰੂਸ ਦੇ ਕਰੇਨ ਖਾਚਾਨੋਵ ਨਾਲ ਹੋਵੇਗਾ, ਜਿਸ ਦੇ ਨਾਂ ਇੱਥੇ 7-0 ਦਾ ਰਿਕਾਰਡ ਹਨ ਜਾਂ ਫਰਾਂਸ ਦੇ ਬੈਂਜਾਮਿਨ ਬੋਨਜੀ ਨਾਲ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।