KKR ਨੇ ਜ਼ਖਮੀ ਨੋਰਤਜੇ ਦੀ ਜਗ੍ਹਾ ਮੈਟ ਕੇਲੀ ਨੂੰ ਲਿਆ ਟੀਮ 'ਚ
Thursday, Apr 11, 2019 - 11:14 AM (IST)

ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਇਡਰਸ ਨੇ ਦੱਖਣ ਅਫਰੀਕਾ ਦੇ ਜ਼ਖਮੀ ਗੇਂਦਬਾਜ਼ ਏਨਰਿਚ ਨੋਰਤਜੇ ਦੀ ਜਗ੍ਹਾ ਆਸਟ੍ਰੇਲੀਆ ਦੇ ਮੈਟ ਕੇਲੀ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਬਚੇ ਸਤਰ ਲਈ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਕੇਲੀ ਪਹਿਲੀ ਵਾਰ ਕਿਸੇ ਆਈ. ਪੀ. ਐੱਲ ਟੀਮ ਦਾ ਹਿੱਸਾ ਬਣੇ ਹਨ। ਪੱਛਮ ਆਸਟ੍ਰੇਲੀਆ ਦੇ ਇਸ 24 ਸਾਲ ਦਾ ਤੇਜ਼ ਗੇਂਦਬਾਜ਼ ਨੇ ਹੁਣ ਤੱਕ 16 ਪਹਿਲੇ ਸ਼੍ਰੇਣੀ ਮੈਚ ਤੇ ਪੰਜ ਲਿਸਟ ਏ ਮੈਚ ਖੇਡੇ ਹਨ। ਉਨ੍ਹਾਂ ਨੇ ਬਿੱਗ ਬੈਸ਼ ਲੀਗ 'ਚ ਪਰਥ ਸਕੋਰਚਰਸ ਦੇ ਵਲੋਂ 12 ਟੀ20 ਮੈਚ ਵੀ ਖੇਡੇ ਹਨ। ਜਿਨ੍ਹਾਂ 'ਚ 7. 43 ਦੇ ਇਕਾਨੋਮੀ ਰੇਟ ਤੋਂ 19 ਵਿਕਟ ਲਈਆਂ ਹਨ।ਕੇ. ਕੇ. ਆਰ. ਨੂੰ ਆਪਣਾ ਅਗਲਾ ਮੈਚ ਸ਼ੁਕਰਵਾਰ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਖੇਡਣਾ ਹੈ। ਕੇਲੀ ਦੇ ਇਸ ਮੈਚ ਤੋਂ ਪਹਿਲਾਂ ਟੀਮ ਤੋਂ ਜੁੜਣ ਦੀ ਸੰਭਾਵਨਾ ਹੈ।