ਇਸ ਦਿੱਗਜ ਨੇ ਆਸਟ੍ਰੇਲੀਆਈ ਖਿਡਾਰੀਆਂ ਨੂੰ ਦਿੱਤੀ ਸਲਾਹ, IPL ਦੀ ਜਗ੍ਹਾ ਇਸ ਟੂਰਨਾਮੈਂਟ ’ਤੇ ਦੇਣ ਧਿਆਨ

05/23/2020 10:52:03 AM

ਸਪੋਰਟਸ ਡੈਸਕ— ਆਪਣੀ ਬੱਲੇਬਾਜ਼ੀ ਨਾਲ ਦਿੱਗਜ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਆਸਟ੍ਰੇਲੀਆ ਟੀਮ ਦੇ ਸਾਬਕਾ ਕਪਤਾਨ ਈਓਨ ਚੈਪਲ ਦਾ ਮੰਨਣਾ ਹੈ ਕਿ ਖਿਡਾਰੀ ਆਪਣੇ ਦੇਸ਼ ਦੇ ਪ੍ਰਤੀ ਜ਼ਿੰਮੇਦਾਰੀ ਮਹਿਸੂਸ ਕਰਦੇ ਹਨ ਅਤੇ ਜੇਕਰ ਆਸਟ੍ਰੇਲੀਆ ਦੇ ਘਰੇਲੂ ਸੀਜ਼ਨ ਦਾ ਸਮਾਂ ਆਈ. ਪੀ. ਐੱਲ ਦੇ ਸੀਜ਼ਨ ਦੇ ਸਮੇਂ ਦੇ ਨਾਲ ਟਕਰਾਇਆ ਤਾਂ ਉਹ ਆਈ. ਪੀ. ਐੱਲ. ਛੱਡ ਦੇਣਗੇ। ਚੈਪਲ ਦਾ ਬਿਆਨ ਅਮਵਤਨੀ ਟੀਮ ਆਸਟ੍ਰੇਲੀਆ ਦੇ ਖਿਡਾਰੀ ਪੈਟ ਕਮਿੰਸ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ’ਚ ਉਨ੍ਹਾਂ ਨੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ’ਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ।PunjabKesariਚੈਪਲ ਨੂੰ ਲੱਗਦਾ ਹੈ ਕਿ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਇਸ ਸਮੇਂ ਖਿਡਾਰੀਆਂ ਦਾ ਆਰਥਿਕ ਤੌਰ ’ਤੇ ਚੰਗੀ ਤਰ੍ਹਾਂ ਖਿਆਲ ਰੱਖ ਰਹੀ ਹੈ ਇਸ ਲਈ ਉਸ ਦੇ ਖਿਡਾਰੀ ਸ਼ੈਫੀਲਡ ਸ਼ੀਲਡ ਛੱਡ ਕੇ ਆਈ. ਪੀ. ਐੱਲ ’ਚ ਨਹੀਂ ਖੇਡਣਗੇ।

ਚੈਪਲ ਨੇ ਵਰਲਡ ਵਾਇਡ ਸਪੋਟਰਸ ਨਾਲ ਗੱਲ ਕਰਦੇ ਹੋਏ ਕਿਹਾ, ਇਹ ਬਿਆਨ ਉਸ ਇਕੱਲੇ ਇਨਸਾਨ ਦੇ ਮੂੰਹ ਤੋਂ ਆ ਰਿਹਾ ਹੈ ਜੋ ਕਦੇ ਬੋਰਡ ਦਾ ਫੈਨ ਨਹੀਂ ਰਿਹਾ ਪਰ ਚੋਟੀ ਦੇ ਖਿਡਾਰੀਆਂ ਦਾ ਕ੍ਰਿਕਟ ਆਸਟ੍ਰੇਲੀਆ ਦੁਆਰਾ ਇਸ ਸਮੇਂ ਚੰਗੀ ਤਰ੍ਹਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇੱਥੇ ਫਰਜ ਦੀ ਗੱਲ ਆ ਜਾਵੇਗੀ। ਉਨ੍ਹਾਂ ਨੇ ਕਿਹਾ, ਇਹ ਇਕ ਮੌਕਾ ਵੀ ਹੈ ਜਿੱਥੇ ਅਸੀਂ ਦੱਸ ਸੱਕਦੇ ਹਾਂ ਕਿ ਵਰਲਡ ਕ੍ਰਿਕਟ ਭਾਰਤ ਦੇ ਕਾਰਨ ਪਿੱਛੇ ਨਹੀਂ ਹੱਟਣ ਵਾਲਾ ਹੈ।PunjabKesari

ਜੇਕਰ ਕਿਸੇ ਖਿਡਾਰੀ ਨੂੰ ਆਸਟ੍ਰੇਲੀਆ ’ਚ ਜ਼ਿਆਦਾ ਪੈਸਾ ਨਹੀਂ ਮਿਲ ਰਿਹਾ ਹੁੰਦਾ ਅਤੇ ਉਸ ਦਾ ਜ਼ਿਆਦਾਤਰ ਪੈਸਾ ਆਈ. ਪੀ. ਐੱਲ ਤੋਂ ਆ ਰਿਹਾ ਹੁੰਦਾ ਤਾਂ ਮੈਂ ਇਸ ਗੱਲ ਨੂੰ ਮਾਨ ਮੰਨਦਾ। ਇਸ ਮਾਮਲੇ ’ਚ ਜੇਕਰ ਮੈਂ ਸੀ. ਏ. ਦੇ ਬੋਰਡ ਦਾ ਮੈਂਬਰ ਹੰੁਦਾ ਤਾਂ ਮੈਨੂੰ ਉਸ ਤੋਂ ਹਮਦਰਦੀ ਹੁੰਦੀ। ਸਾਬਕਾ ਕਪਤਾਨ ਨੇ ਕਿਹਾ, ਪਰ ਚੋਟੀ ਦੇ ਖਿਡਾਰੀਆਂ ਨੂੰ ਚੰਗਾ ਪੈਸਾ ਦਿੱਤਾ ਜਾ ਰਿਹਾ ਹੈ ਇਸ ਲਈ ਇਹ ਦਲੀਲ਼ ਤਾਂ ਅਸਫਲ ਹੈ। ਜ਼ਿੰਮੇਵਾਰ ਆਸਟ੍ਰੇਲੀਆ ਹੋਣੀ ਚਾਹੀਦੀ ਹੈ।


Davinder Singh

Content Editor

Related News