ਪੈਰਿਸ ਓਲੰਪਿਕ ''ਚ ਪਹੁੰਚੀ ਆਸਟ੍ਰੇਲੀਆਈ ਹਾਕੀ ਟੀਮ
Sunday, Aug 13, 2023 - 06:05 PM (IST)
ਵਾਂਗਰੇਈ-ਆਸਟ੍ਰੇਲੀਆ ਦੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਐਤਵਾਰ ਨੂੰ 2023 ਓਸ਼ੇਨੀਆ ਕੱਪ ਜਿੱਤ ਕੇ 2024 ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਦੋਵਾਂ ਟੀਮਾਂ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਓਲੰਪਿਕ 'ਚ ਜਗ੍ਹਾ ਪੱਕੀ ਕੀਤੀ। ਆਸਟ੍ਰੇਲੀਆਈ ਪੁਰਸ਼ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲਾ ਮੈਚ 3-1 ਨਾਲ ਜਿੱਤਿਆ, ਜਦਕਿ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ। ਇਸ ਨਾਲ ਆਸਟ੍ਰੇਲੀਆ ਓਸ਼ੀਆਨੀਆ ਦੇ ਮਹਾਂਦੀਪੀ ਚੈਂਪੀਅਨ ਵਜੋਂ ਓਲੰਪਿਕ ਖੇਡਾਂ ਲਈ ਸਿੱਧੇ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ। ਫਰਾਂਸ ਨੇ ਮੇਜ਼ਬਾਨ ਵਜੋਂ 2024 ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ।
ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਆਸਟ੍ਰੇਲੀਆਈ ਪੁਰਸ਼ ਟੀਮ ਨੇ ਦੋ ਜਿੱਤਾਂ ਅਤੇ ਇਕ ਹਾਰ ਨਾਲ ਕੁੱਲ ਛੇ ਅੰਕ ਹਾਸਲ ਕੀਤੇ ਜਦਕਿ ਮਹਿਲਾ ਟੀਮ ਨੇ ਦੋ ਜਿੱਤਾਂ ਅਤੇ ਇਕ ਡਰਾਅ ਨਾਲ ਸੱਤ ਅੰਕ ਹਾਸਲ ਕੀਤੇ। ਆਸਟ੍ਰੇਲੀਆਈ ਪੁਰਸ਼ ਟੀਮ ਦੇ ਖਿਡਾਰੀ ਜੇਕ ਹਾਰਵੀ ਨੇ ਕਿਹਾ, 'ਨਿਊਜ਼ੀਲੈਂਡ ਨੇ ਇਸ ਨੂੰ ਬਹੁਤ ਹੀ ਪ੍ਰਤੀਯੋਗੀ ਸੀਰੀਜ਼ ਬਣਾਇਆ, ਪਰ ਅਸੀਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਕੇ ਬਹੁਤ ਖੁਸ਼ ਹਾਂ। ਖੇਡਾਂ ਤੋਂ ਪਹਿਲਾਂ ਸਾਡੇ ਕੋਲ ਬਹੁਤ ਕੰਮ ਹੈ, ਪਰ ਫਿਲਹਾਲ ਸਾਨੂੰ ਉਸ ਪਲ ਦਾ ਆਨੰਦ ਲੈਣਾ ਹੋਵੇਗਾ ਕਿ ਸਾਨੂੰ ਓਲੰਪਿਕ 'ਚ ਇਕ ਟੀਮ ਭੇਜਣ ਦਾ ਮੌਕਾ ਮਿਲਿਆ ਹੈ।
ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਨਿਊਜ਼ੀਲੈਂਡ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਹੁਣ ਐੱਫ.ਆਈ.ਐੱਚ ਹਾਕੀ ਓਲੰਪਿਕ ਕੁਆਲੀਫਾਇਰ 2024 ਖੇਡਣਗੀਆਂ ਜਿੱਥੇ ਉਨ੍ਹਾਂ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਦੂਜਾ ਮੌਕਾ ਮਿਲੇਗਾ। ਓਲੰਪਿਕ ਖੇਡਾਂ 'ਚ ਪੁਰਸ਼ਾਂ ਅਤੇ ਔਰਤਾਂ ਦੇ ਹਰੇਕ ਵਰਗ 'ਚ ਕੁੱਲ 12 ਹਾਕੀ ਟੀਮਾਂ ਹਿੱਸਾ ਲੈਣਗੀਆਂ। ਆਸਟ੍ਰੇਲੀਆ ਦੇ ਕੁਆਲੀਫਾਈ ਕਰਨ ਤੋਂ ਬਾਅਦ ਟੂਰਨਾਮੈਂਟ 'ਚ 10 ਹੋਰ ਟੀਮਾਂ ਬਾਕੀ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8