ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਡਗ ਬੋਲਿੰਗਰ ਨੇ ਲਿਆ ਸੰਨਿਆਸ

02/06/2018 3:50:57 AM

ਸਿਡਨੀ— ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ 36 ਸਾਲਾ ਡਗ ਬੋਲਿੰਗਰ ਨੇ ਸੋਮਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਬੋਲਿੰਗਰ ਨੇ 12 ਟੈਸਟ ਮੈਚਾਂ ਵਿਚ 25.9 ਦੀ ਔਸਤ ਨਾਲ 50 ਵਿਕਟਾਂ ਤੇ 39 ਵਨ ਡੇ ਵਿਚ 23.9 ਦੀ ਔਸਤ ਨਾਲ 62 ਵਿਕਟਾਂ ਲਈਆਂ ਹਨ। ਉਹ 9 ਟੀ-20 ਕੌਮਾਂਤਰੀ ਮੈਚਾਂ ਵਿਚ ਵੀ ਖੇਡਿਆ। ਉਸ ਨੇ ਨਿਊ ਸਾਊਥ ਵੇਲਸ ਲਈ 124 ਪਹਿਲੀ ਸ਼੍ਰੇਣੀ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਦੇ ਨਾਂ 411 ਵਿਕਟਾਂ ਹਨ। ਉਹ ਇਸ ਸਾਲ ਬਿੱਗ ਬੈਸ਼ ਟੀ-20 ਲੀਗ ਵਿਚ ਵੀ ਖੇਡਿਆ ਸੀ।
 


Related News