ਆਸਟਰੇਲੀਆ ਵੀ ਕਰੇ ਭਾਰਤ ਦੀ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਦਾ ਬਾਈਕਾਟ : ਆਸਟਰੇਲੀਆਈ ਬੰਦੂਕ ਉਦਯੋਗ
Tuesday, Aug 13, 2019 - 11:51 PM (IST)

ਮੈਲਬੋਰਨ— ਆਸਟਰੇਲੀਆ ਵਿਚ ਬੰਦੂਕ ਉਦਯੋਗ ਦੇ ਇਕ ਗਰੁੱਪ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 'ਚੋਂ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ 'ਤੇ ਭਾਰਤ ਦੀ ਤਰ੍ਹਾਂ ਖੇਡਾਂ ਦੇ ਬਾਈਕਾਟ 'ਤੇ ਵਿਚਾਰ ਕਰਨ ਦੀ ਬੇਨਤੀ ਕੀਤੀ।
ਸ਼ੂਟਰਸ ਯੂਨੀਅਨ ਆਸਟਰੇਲੀਆ ਦਾ ਮੰਨਣਾ ਹੈ ਕਿ ਆਸਟਰੇਲੀਆ ਨੂੰ ਵੀ ਭਾਰਤ ਦਾ ਅਨੁਸਰਣ ਕਰਨਾ ਚਾਹੀਦਾ ਹੈ। ਐੱਸ. ਯੂ. ਏ. ਅਮਰੀਕਾ ਵਿਚ ਰਾਸ਼ਟਰੀ ਰਾਈਫਲ ਸੰਘ ਤੋਂ ਮਾਨਤਾ ਪ੍ਰਾਪਤ ਹੈ। ਐੱਸ. ਯੂ. ਏ. ਮੁਖੀ ਗ੍ਰਾਹਮ ਪਾਰਕ ਨੇ ਕਿਹਾ, ''ਆਸਟਰੇਲੀਆ ਨੂੰ ਇਸ ਮਾਮਲੇ ਵਿਚ ਭਾਰਤ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਜੇਕਰ ਨਿਸ਼ਾਨੇਬਾਜ਼ੀ ਨੂੰ ਖੇਡਾਂ ਵਿਚੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਇਨ੍ਹਾਂ ਖੇਡਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। '' ਭਾਰਤੀ ਓਲੰਪਿਕ ਸੰਘ ਨੇ ਖੇਡਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਹੈ ਕਿਉਂਕਿ ਨਿਸ਼ਾਨੇਬਾਜ਼ੀ ਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੈ।