AUS v ENG : ਖਵਾਜਾ ਦਾ ਸ਼ਾਨਦਾਰ ਸੈਂਕੜਾ, ਆਸਟਰੇਲੀਆ ਦਾ ਮਜ਼ਬੂਤ ਸਕੋਰ
Thursday, Jan 06, 2022 - 07:59 PM (IST)
ਸਿਡਨੀ- ਉਸਮਾਨ ਖਵਾਜਾ ਨੇ ਚੌਥੇ ਏਸ਼ੇਜ਼ ਟੈਸਟ ਦੇ ਦੂਜੇ ਦਿਨ 8 ਵਿਕਟਾਂ 'ਤੇ 416 ਦੌੜਾਂ ਦੇ ਸਕੋਰ 'ਤੇ ਪਾਰੀ ਐਲਾਨ ਕੀਤੀ। ਜਵਾਬ ਵਿਚ ਦੂਜੇ ਦਿਨ ਦਾ ਖੇਡ ਖਤਮ ਹੋਣ 'ਤੇ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 13 ਦੌੜਾਂ ਬਣਾ ਲਈਆਂ ਸਨ। 2019 ਤੋਂ ਬਾਅਦ ਪਹਿਲਾ ਟੈਸਟ ਖੇਡ ਰਹੇ ਖਵਾਜਾ ਨੂੰ ਟ੍ਰੇਵਿਸ ਹੈੱਡ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਹੀ ਆਸਟਰੇਲੀਆਈ ਟੀਮ ਵਿਚ ਜਗ੍ਹਾ ਮਿਲੀ ਸੀ। ਉਨ੍ਹਾਂ ਨੇ ਸਟੀਵ ਸਮਿੱਥ (67) ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਤੇ ਫਿਰ ਆਸਟਰੇਲੀਆਈ ਪਾਰੀ ਦੇ ਸਹਾਇਕ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ 206 ਗੇਂਦਾਂ ਵਿਚ 137 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਸਟੁਅਰਡ ਬਰਾਡ ਨੇ ਦੂਜੀ ਨਵੀਂ ਗੇਂਦ ਨਾਲ ਆਸਟਰੇਲੀਆ ਨੂੰ ਲਗਾਤਾਰ 2 ਝਟਕੇ ਦਿੱਤੇ। ਉਨ੍ਹਾਂ ਨੇ 101 ਦੌੜਾਂ 'ਤੇ ਪੰਜ ਵਿਕਟਾਂ ਹਾਸਲ ਕੀਤੀਆਂ। ਦੂਜੇ ਦਿਨ ਦੇ ਆਖਰ ਵਿਚ ਹਸੀਬ ਹਮੀਦ ਤੇ ਜਾਕ ਕ੍ਰਾਊਲੀ 2-2 ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਆਸਟਰੇਲੀਆ ਦੀ ਪਹਿਲੀ ਪਾਰੀ ਦੇ ਸਕੋਰ ਤੋਂ 403 ਦੌੜਾਂ ਪਿੱਛੇ ਹੈ। ਇੰਗਲੈਂਡ ਨੇ ਲੰਚ ਬ੍ਰੇਕ ਤੋਂ ਬਾਅਦ ਦੂਜੀ ਨਵੀਂ ਗੇਂਦ ਲਈ ਤੇ ਇਸਦਾ ਫਾਇਦਾ ਤੁਰੰਤ ਮਿਲਿਆ, ਜਦੋ ਬ੍ਰਾਡ ਨੇ ਸਮਿੱਥ ਨੂੰ ਵਿਕਟ ਦੇ ਪਿੱਛੇ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ। ਖਵਾਜਾ ਨੇ 201 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੂੰ 30 ਦੇ ਸਕੋਰ 'ਤੇ ਜੀਵਨਦਾਨ ਮਿਲਿਆ ਸੀ ਜਦੋਂ ਜੈਕ ਲੀਚ ਦੀ ਗੇਂਦ 'ਤੇ ਜੋ ਰੂਟ ਨੇ ਉਸਦਾ ਕੈਚ ਫੜਿਆ। ਉਨ੍ਹਾਂ ਨੇ ਇਸ ਪਾਰੀ ਦੇ ਨਾਲ 3000 ਟੈਸਟ ਦੌੜਾਂ ਵੀ ਪੂਰੀਆਂ ਕਰ ਲਈਆਂ। ਸੱਤ ਘੰਟੇ ਦੀ ਉਸਦੀ ਪਾਰੀ ਦਾ ਅੰਤ ਬਰਾਡ ਨੇ ਕੀਤਾ। ਮੈਦਾਨ 'ਤੇ ਕਰੀਬ 25000 ਦਰਸ਼ਕਾਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।