ਆਸਟਰੇਲੀਆ ’ਚ ਹਾਰੀ ਭਾਰਤੀ ਟੀਮ, ਟਰੋਲਰਸ ਦੇ ਨਿਸ਼ਾਨੇ ’ਤੇ ਆਈ ਅਨੁਸ਼ਕਾ ਸ਼ਰਮਾ, ਕੀਤੇ ਅਜਿਹੇ ਕੁਮੈਂਟ

Saturday, Dec 19, 2020 - 04:30 PM (IST)

ਸਪੋਰਟਸ ਡੈਸਕ : ਆਸਟਰੇਲੀਆ ਨੇ ਐਡੀਲੇਡ ਦੇ ਓਵਲ ਮੈਦਾਨ ਵਿੱਚ ਖੇਡੇ ਗਏ ਦਿਨ-ਰਾਤ ਦੇ ਟੇਸਟ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਬੁਰੀ ਹਾਰ ਦਿੱਤੀ।  ਟੈਸਟ ਮੈਚ ਦੇ ਤੀਜੇ ਦਿਨ ਬੱਲੇਬਾਜ਼ੀ ਕਰਣ ਆਈ ਭਾਰਤੀ ਟੀਮ 9 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 36 ਦੌੜਾਂ ਹੀ ਬਣਾ ਸਕੀ। ਦੂਜੀ ਪਾਰੀ ਵਿੱਚ ਕੋਈ ਵੀ ਭਾਰਤੀ ਬੱਲੇਬਾਜ਼ 10 ਦਾ ਅੰਕੜਾ ਵੀ ਛੂਹ ਨਹੀਂ ਸਕਿਆ। ਟੀਮ ਦੇ ਇਸ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਦੇ ਕਪਤਾਨ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇੱਕ ਵਾਰ ਫਿਰ ਟਰੋਲਰਸ ਦੇ ਨਿਸ਼ਾਨੇ ’ਤੇ ਆ ਗਈ ਹੈ। ਭਾਰਤੀ ਟੀਮ ਦੇ ਖ਼ਰਾਬ ਪ੍ਰਦਰਸ਼ਨ ’ਤੇ ਪ੍ਰਸ਼ੰਸਕ ਅਨੁਸ਼ਕਾ ਸ਼ਰਮਾ ਨੂੰ ਸੋਸ਼ਲ ਮੀਡੀਆ ਉੱਤੇ ਟਰੋਲ ਕਰ ਰਹੇ ਹਨ।  

ਇਹ ਵੀ ਪੜ੍ਹੋ : AUS vs IND: ਭਾਰਤ ਨੇ ਤੋੜਿਆ ਆਪਣਾ ਹੀ 46 ਸਾਲ ਪੁਰਾਣਾ ਰਿਕਾਰਡ, ਟੈਸਟ ਮੈਚ ’ਚ ਬਣਾਈਆਂ ਸਭ ਤੋਂ ਘੱਟ ਦੌੜਾਂ

PunjabKesari

ਧਿਆਨਦੇਣ ਯੋਗ ਹੈ ਕਿ ਭਾਰਤੀ ਟੀਮ ਆਪਣੇ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਘੱਟ ਤੋਂ ਘੱਟ ਸਕੋਰ ’ਤੇ ਆਊਟ ਹੋਈ ਹੈ। ਮੁਹੰਮਦ ਸ਼ਮੀ ਦੇ ਹੱਥ ਵਿੱਚ ਬੱਲੇਬਾਜ਼ੀ ਦੌਰਾਨ ਸੱਟ ਲੱਗ ਗਈ, ਜਿਸ ਕਾਰਨ ਭਾਰਤੀ ਟੀਮ ਨੂੰ ਆਪਣੀ ਪਾਰੀ 36 ਦੌੜਾਂ ’ਤੇ ਹੀ ਖ਼ਤਮ ਕਰਣੀ ਪਈ। ਭਾਰਤ ਦੇ ਇਸ ਖ਼ਰਾਬ ਪ੍ਰਦਰਸ਼ਨ ਕਾਰਨ ਟੀਮ ਨੂੰ ਖੂਬ ਵੀ ਟਰੋਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਜਾਵੇਗਾ ਮਾਹਿਰਾਂ ਦਾ ਦਲ : WHO

PunjabKesari

ਉਥੇ ਹੀ ਭਾਰਤ ਨੇ ਟੈਸਟ ਕ੍ਰਿਕਟ ਵਿੱਚ ਘੱਟ ਤੋਂ ਘੱਟ ਸਕੋਰ ਬਣਾਉਣ ਦਾ ਆਪਣਾ 46 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਭਾਰਤ ਨੇ 20 ਜੂਨ 1974 ਨੂੰ ਲਾਰਡਸ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ਼ 42 ਦੌੜਾਂ ਦਾ ਸਕੋਰ ਬਣਾਇਆ ਸੀ। ਉਸ ਦੇ ਬਾਅਦ ਜਾ ਕੇ ਭਾਰਤ ਨੇ ਹੁਣ ਆਪਣੇ ਸਭ ਤੋਂ ਘੱਟ ਤੋਂ ਘੱਟ ਸਕੋਰ ਦਾ ਰਿਕਾਰਡ ਬਣਾ ਦਿੱਤਾ ਹੈ।

PunjabKesari

PunjabKesari

 


cherry

Content Editor

Related News