ਗੁਪਤ ਰਿਪੋਰਟ ਲੀਕ ਹੋਣ ''ਤੇ ਆਸਟਰੇਲੀਆ ਨੇ ਮੰਗੀ ਪੁਲਸ ਤੋਂ ਮਦਦ

Sunday, Dec 26, 2021 - 04:41 PM (IST)

ਗੁਪਤ ਰਿਪੋਰਟ ਲੀਕ ਹੋਣ ''ਤੇ ਆਸਟਰੇਲੀਆ ਨੇ ਮੰਗੀ ਪੁਲਸ ਤੋਂ ਮਦਦ

ਸਪੋਰਟਸ ਡੈਸਕ  ਆਸਟਰੇਲੀਆਈ ਕ੍ਰਿਕਟ ਬੋਰਡ ਨੂੰ ਪੁਲਸ ਦੇ ਕੋਲ ਜਾਣਾ ਪਿਆ ਹੈ, ਕਿਉਂਕਿ ਬੋਰਡ ਦੀ ਇਕ ਗੁਪਤ ਰਿਪੋਰਟ ਮੀਡੀਆ ’ਚ ਲੀਕ ਹੋ ਗਈ ਹੈ। ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਨੇ ਐਤਵਾਰ ਨੂੰ ਕਿਹਾ ਕਿ ਇਕ ਵੱਡੇ ਖਿਡਾਰੀ ਵਲੋਂ ਕਥਿਤ ਰੂਪ ਨਾਲ ਨਸ਼ੀਲੀਆਂ ਦਵਾਈਆਂ ਦੇ ਉਪਯੋਗ ’ਤੇ ਇਕ ਗੁਪਤ ਰਿਪੋਰਟ ਮੀਡੀਆ ’ਚ ਲੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਸ ਮਾਮਲੇ ’ਚ ਸ਼ਾਮਲ ਕਰ ਲਿਆ ਹੈ।

'ਦਿ ਏਜ' ਅਖ਼ਬਾਰ ਨੇ ਐਤਵਾਰ ਨੂੰ ਇਕ ਰਿਪੋਰਟ 'ਚ ਦੱਸਿਆ ਕਿ ਇਸ ਨੂੰ ਇਕ ਔਰਤ, ਜਿਸ ਨੇ ਖੁਦ ਨੂੰ 'ਹਾਈ-ਕਲਾਸ' ਏਸਕੌਰਟ ਦੱਸਿਆ ਸੀ ਅਤੇ ਕ੍ਰਿਕਟ ਆਸਟ੍ਰੇਲੀਆ ਦੇ ਸਾਬਕਾ ਮੁਖੀ ਸੀਨ ਕੈਰੋਲ ਵਿਚਕਾਰ ਫੋਨ ਕਾਲ ਦੀ ਰਿਕਾਰਡਿੰਗ ਮਿਲੀ ਸੀ, ਜਿਸ 'ਚ ਉਸ ਨੇ ਦੋਸ਼ ਲਗਾਇਆ ਸੀ ਕਿ ਇਕ ਖਿਡਾਰੀ ਕੋਕੀਨ ਦਾ ਇਸਤੇਮਾਲ ਕਰ ਰਿਹਾ ਸੀ ਅਤੇ ਕਈ ਔਰਤਾਂ ਦੇ ਨਾਲ ਬਾਲਕਨੀ ’ਤੇ ਨਗਨ ਨਾਚ ਕਰ ਰਿਹਾ ਸੀ।

ਹੈਕਲ ਨੇ ਸਾਬਕਾ ਖਿਡਾਰੀ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਪੁਰਾਣਾ ਕਰਾਰ ਦਿੱਤਾ ਹੈ। ਹੈਕਲੇ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਅੱਜ ਸਵੇਰੇ ਲੇਖ ਦੇਖਿਆ। ਉਹ ਰਿਪੋਰਟਾਂ ਬੇਬੁਨਿਆਦ ਹਨ। ਉਹ ਪੁਰਾਣੀਆਂ ਰਿਪੋਰਟਾਂ ਹਨ। ਕਿਸੇ ਵੀ ਤਰ੍ਹਾਂ ਦੀ ਗੁਪਤ ਜਾਣਕਾਰੀ ਦੀ ਚੋਰੀ ਕਰਨਾ ਅਪਰਾਧ ਹੈ। ਅਸੀਂ ਇਸਦੀ ਰਿਪੋਰਟ ਕਰ ਦਿੱਤੀ ਹੈ ਅਤੇ ਵਿਕਟੋਰੀਆ ਪੁਲਸ ਤੋਂ ਮਦਦ ਮੰਗ ਰਹੇ ਹਾਂ। ਮੈਲਬੌਰਨ ਡੇਲੀ ਨੇ ਕਿਹਾ ਕਿ ਰਿਕਾਰਡਿੰਗ ਇੱਕ ਐਨਕ੍ਰਿਪਟਡ ਈਮੇਲ ਸੇਵਾ ਦੁਆਰਾ ਇੱਕ ਗੁਮਨਾਮ ਪਤੇ ਤੋਂ ਭੇਜੀ ਗਈ ਸੀ। ਲੀਕ ਦਾ ਸਰੋਤ ਇੱਕ ਸਾਬਕਾ ਸੀ. ਏ. ਕਰਮਚਾਰੀ ਹੋਣ ਦਾ ਦਾਅਵਾ ਕਰਦਾ ਹੈ, "ਜੋ ਸੀ. ਏ. ਦੀ ਇੰਟੈਗਰਿਟੀ ਯੂਨਿਟ ਵਿੱਚ ਖਾਮੀਆਂ ਨੂੰ ਉਜਾਗਰ ਕਰਨਾ ਚਾਹੁੰਦਾ ਹੈ"।


author

Tarsem Singh

Content Editor

Related News