ਕੋਰੋਨਾ ਕਾਰਨ ਆਸਟਰੇਲੀਆ ਨੇ ਸੀਲ ਕੀਤਾ ਬਾਰਡਰ, ਰੱਦ ਹੋ ਸਕਦਾ ਭਾਰਤ ਦਾ ਦੌਰਾ
Monday, Mar 30, 2020 - 12:57 AM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦਾ ਅਸਰ ਭਾਰਤ ਤੇ ਆਸਟਰੇਲੀਆ ਦੇ ਵਿਚ ਹੋਣ ਵਾਲੀ ਆਗਾਮੀ ਸੀਰੀਜ਼ 'ਤੇ ਪੈਣ ਵਾਲਾ ਹੈ। ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਆਸਟਰੇਲੀਆ ਸਰਕਾਰ ਨੇ ਅਗਲੇ 6 ਮਹੀਨੀਆਂ ਦੇ ਲਈ ਆਪਣੇ ਬਾਰਡਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਭਾਰਤ ਦਾ ਆਸਟਰੇਲੀਆਈ ਦੌਰਾ ਅਕਤੂਬਰ 'ਚ ਟੀ-20 ਸੀਰੀਜ਼ ਤੋਂ ਸ਼ੁਰੂ ਹੋਣਾ ਸੀ ਤੇ ਦਸੰਬਰ 'ਚ ਟੈਸਟ ਸੀਰੀਜ਼ ਦੇ ਨਾਲ ਇਸਦਾ ਅੰਤ ਹੋਣਾ ਸੀ। ਇਸ 'ਚ ਟੀ-20 ਵਿਸ਼ਵ ਕੱਪ ਵੀ ਸ਼ਾਮਲ ਸੀ।
ਆਸਟਰੇਲੀਆ 'ਚ ਕੋਰੋਨਾ ਵਾਇਰਸ ਦੇ ਕਾਰਨ 2000 ਤੋਂ ਜ਼ਿਆਦਾ ਲੋਕ ਪਾਜ਼ੇਟਿਵ ਹੈ, ਜਦਕਿ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਚੱਲਦੇ ਆਸਟਰੇਲੀਆਈ ਸਰਕਾਰ ਨੇ ਦੇਸ਼ ਦੇ ਬਾਰਡਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਯਾਤਰਾ ਸੰਬੰਧਿਤ ਦੇ ਕਾਰਨ ਆਗਾਮੀ ਦਿਨਾਂ 'ਚ ਹੋਣ ਵਾਲੇ ਟੂਰਨਾਮੈਂਟ ਦੇ ਲਈ ਕਿਸੇ ਵੀ ਟੀਮ ਨੂੰ ਆਸਟਰੇਲੀਆ 'ਚ ਪ੍ਰਵੇਸ਼ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਜਿਸ 'ਚ ਟੀ-20 ਵਿਸ਼ਵ ਕੱਪ ਤੇ ਭਾਰਤੀ ਟੀਮ ਦਾ ਦੌਰਾ ਸ਼ਾਮਲ ਹੈ।