ਆਸਟਰੇਲੀਆ-ਪਾਕਿਸਤਾਨ ਵਿਚਾਲੇ ਹੋਵੇਗਾ ਧਮਾਕੇਦਾਰ ਮੁਕਾਬਲਾ

06/12/2019 4:36:12 AM

ਟਾਂਟਨ— 5 ਵਾਰ ਦੇ ਚੈਂਪੀਅਨ ਆਸਟਰੇਲੀਆ ਅਤੇ ਇਕ ਵਾਰ ਦੇ ਜੇਤੂ ਪਾਕਿਸਤਾਨ ਵਿਚਾਲੇ ਬੁੱਧਵਾਰ ਨੂੰ ਇਥੇ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਧਮਾਕੇਦਾਰ ਸੰਘਰਸ਼ ਹੋਣ ਦੀ ਪੂਰੀ ਉਮੀਦ ਹੈ।
ਆਸਟਰੇਲੀਆ ਅਤੇ ਪਾਕਿਸਤਾਨ ਨੇ ਵਿਸ਼ਵ ਕੱਪ ਤੋਂ ਪਹਿਲਾਂ 5 ਵਨ ਡੇ ਮੈਚਾਂ ਦੀ ਸੀਰੀਜ਼ ਯੂ. ਏ. ਈ. 'ਚ ਖੇਡੀ ਸੀ, ਜਿਸ 'ਚ ਆਸਟਰੇਲੀਆ ਨੇ 5-0 ਨਾਲ ਜਿੱਤ ਦਰਜ ਕੀਤੀ ਸੀ। ਇਸ ਆਧਾਰ 'ਤੇ ਆਸਟਰੇਲੀਆ ਇਸ ਮੈਚ 'ਚ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ ਪਰ ਭਾਰਤ ਤੋਂ ਪਿਛਲੇ ਮੁਕਾਬਲੇ 'ਚ ਮਿਲੀ ਹਾਰ ਤੋਂ ਬਾਅਦ ਉਸ ਨੂੰ ਚੌਕਸ ਰਹਿਣਾ ਪਵੇਗਾ। ਆਸਟਰੇਲੀਆ ਨੇ ਆਪਣੇ ਤਿੰਨ ਮੈਚਾਂ 'ਚ ਹੁਣ ਇਕ-ਦੋ ਮੈਚ ਜਿੱਤੇ ਹਨ ਅਤੇ ਉਸ ਦੇ ਖਾਤੇ 'ਚ ਚਾਰ ਅੰਕ ਹਨ।
ਪਾਕਿਸਤਾਨ ਦੇ ਤਿੰਨ ਮੈਚਾਂ 'ਚੋਂ ਇਕ ਜਿੱਤ, ਇਕ ਹਾਰ ਅਤੇ ਇਕ ਰੱਦ ਨਤੀਜੇ ਨਾਲ 3 ਅੰਕ ਹਨ। ਪਾਕਿਸਤਾਨ ਨੇ ਵੈਸਟਇੰਡੀਜ਼ ਤੋਂ ਪਹਿਲੇ ਮੁਕਾਬਲੇ 'ਚ ਮਿਲੀ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਵਿਸ਼ਵ ਦੀ ਨੰਬਰ ਇਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਦਾ ਸ਼੍ਰੀਲੰਕਾ ਵਿਰੁੱਧ ਮੁਕਾਬਲਾ ਮੀਂਹ ਕਾਰਣ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਸੀ।
ਦੋਵਾਂ ਟੀਮਾਂ ਲਈ ਚੌਥਾ ਮੈਚ ਕਾਫੀ ਮਹੱਤਵਪੂਰਨ ਹੈ ਅਤੇ ਇਸ ਮੈਚ ਦੇ ਨਤੀਜੇ ਨਾਲ ਉਸ ਦੇ ਲਈ ਅੱਗੇ ਦੀ ਦਿਸ਼ਾ ਤੈਅ ਹੋਵੇਗੀ। ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਭਾਰਤ ਵਿਰੁੱਧ ਮਿਲੀ ਹਾਰ ਤੋਂ ਝਟਕਾ ਲੱਗਾ ਹੈ ਅਤੇ ਪਾਕਿਸਤਾਨ ਆਪਣੇ ਗੁਆਂਢੀ ਦੀ ਜਿੱਤ ਤੋਂ ਮਨੋਵਿਗਿਆਨਿਕ ਲਾਭ ਲੈ ਸਕਦਾ ਹੈ। 


Gurdeep Singh

Content Editor

Related News