ਛੁੱਟੀ ਦਾ ਮਜ਼ਾ ਹੋਵੇਗਾ ਖ਼ਰਾਬ, ਪੰਜਾਬ ਦੇ ਇਸ ਇਲਾਕਿਆਂ ''ਚ ਅੱਜ ਬਿਜਲੀ ਰਹੇਗੀ ਬੰਦ
Sunday, Jul 19, 2026 - 05:15 AM (IST)
ਜਲੰਧਰ (ਪੁਨੀਤ) – 19 ਜੁਲਾਈ ਨੂੰ 66 ਕੇ. ਵੀ. ਬਬਰੀਕ ਚੌਕ ਸਬ-ਸਟੇਸ਼ਨ ਦੇ 11 ਕੇ. ਵੀ. ਘਾਹ ਮੰਡੀ, ਇੰਡਸਟਰੀਅਲ ਰਾਜਾ ਗਾਰਡਨ ਸਮੇਤ ਹੋਰਨਾਂ ਸਬੰਧਤ ਫੀਡਰਾਂ ਤੋਂ ਸਵੇਰੇ 8.30 ਤੋਂ ਦੁਪਹਿਰ 12 ਵਜੇ ਤਕ ਬਿਜਲੀ ਬੰਦ ਰਹੇਗੀ। ਇਸ ਕਾਰਨ ਜਨਕ ਨਗਰ, ਉਜਾਲਾ ਨਗਰ, ਬੜਾ ਬਾਜ਼ਾਰ, ਗੁਲਾਬੀਆਂ ਮੁਹੱਲਾ, ਚੋਪੜਾ ਕਾਲੋਨੀ, ਹਰਗੋਬਿੰਦ ਨਗਰ, ਸਤਕਰਤਾਰ ਐਨਕਲੇਵ, ਬਲਦੇਵ ਨਗਰ, ਇੰਡਸਟਰੀਅਲ ਰਾਜਾ ਗਾਰਡਨ, ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਸ਼ਿਵਾਜੀ ਨਗਰ, ਗਰੋਵਰ ਕਾਲੋਨੀ, ਮਨਜੀਤ ਨਗਰ, ਦਿਲਬਾਗ ਨਗਰ ਆਦਿ ਪ੍ਰਭਾਵਿਤ ਹੋਣਗੇ।
