IND vs AUS 3rd ODI : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 270 ਦੌੜਾਂ ਦਾ ਟੀਚਾ
Wednesday, Mar 22, 2023 - 05:42 PM (IST)
ਸਪੋਰਟਸ ਡੈਸਕ— ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਚੇਨਈ ਦੇ ਐੱਮ.ਏ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 49 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 269 ਦੌੜਾਂ ਬਣਾਈਆ। ਇਸ ਤਰ੍ਹਾਂ ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ 270 ਦੌੜਾਂ ਦਾ ਟੀਚਾ ਦਿੱਤਾ।
ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ 33 ਦੌੜਾਂ, ਮਿਸ਼ੇਲ ਮਾਰਸ਼ ਨੇ 47 ਦੌੜਾਂ, ਡੇਵਿਡ ਵਾਰਨਰ ਨੇ 23 ਦੌੜਾ, ਮਾਰਨਸ ਲਾਬੁਸ਼ਾਨੇ ਨੇ 28 ਦੌੜਾਂ, ਕਪਤਾਨ ਸਟੀਵ ਸਮਿਥ ਨੇ 0 ਦੌੜਾਂ, ਮਾਰਕਸ ਸਟੋਈਨਿਸ ਨੇ 25 ਦੌੜਾਂ ਤੇ ਐਲੇਕਸ ਕੈਰੀ ਨੇ 38 ਦੌੜਾਂ ਬਣਾਈਆਂ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 2, ਅਕਸ਼ਰ ਪਟੇਲ ਨੇ 2, ਹਾਰਦਿਕ ਪੰਡਯਾ ਨੇ 3 ਵਿਕਟਾਂ ਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਭਾਰਤ ਨੂੰ ਪਹਿਲਾ ਮੈਚ ਜਿੱਤਣ ਤੋਂ ਬਾਅਦ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਟੀਮ ਇੰਡੀਆ ਵਾਪਸੀ ਕਰ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਆਤਮਵਿਸ਼ਵਾਸ ਨਾਲ ਭਰਿਆ ਹੋਵੇਗਾ ਅਤੇ ਉਹ ਵੀ ਸੀਰੀਜ਼ ਆਪਣੇ ਨਾਂ ਕਰਨ ਲਈ ਮੈਦਾਨ 'ਚ ਉਤਰੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 145
ਭਾਰਤ ਜਿੱਤਿਆ - 54
ਆਸਟ੍ਰੇਲੀਆ ਜਿੱਤਿਆ - 81
ਟਾਈ - 0
ਇਹ ਵੀ ਪੜ੍ਹੋ : WPL 2023 : ਦਿੱਲੀ ਨੇ ਫਾਈਨਲ 'ਚ ਬਣਾਈ ਥਾਂ, ਯੂਪੀ ਨੂੰ 5 ਵਿਕਟਾਂ ਨਾਲ ਹਰਾਇਆ
ਪਿੱਚ ਰਿਪੋਰਟ
ਐੱਮਏ ਚਿਦਾਂਬਰਮ ਸਟੇਡੀਅਮ ਦੀ ਪਿੱਚ ਸਪਿਨਰਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਹਾਲਾਂਕਿ ਇਹ ਸੱਚ ਹੈ ਕਿ ਸਪਿਨਰ ਚੇਪੌਕ ਦੀ ਸਤ੍ਹਾ ਤੋਂ ਵਿਕਟਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੈਦਾਨ 'ਤੇ ਖੇਡੇ ਗਏ ਆਖਰੀ ਵਨਡੇ ਮੈਚ 'ਚ ਵੀ ਅਜਿਹਾ ਹੀ ਹੋਇਆ ਸੀ। ਉਸ ਮੈਚ ਵਿੱਚ ਵੈਸਟਇੰਡੀਜ਼ ਨੇ ਭਾਰਤ ਤੋਂ 288 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਸੀ।
ਮੌਸਮ ਦਾ ਮਿਜਾਜ਼
ਮੌਸਮ ਦੀ ਰਿਪੋਰਟ ਮੁਤਾਬਕ ਚੇਨਈ 'ਚ ਮੀਂਹ ਦੀ ਸੰਭਾਵਨਾ 40 ਫੀਸਦੀ ਹੈ। ਹੁਣ ਦੇਖਣਾ ਹੋਵੇਗਾ ਕਿ ਪੂਰਾ ਮੈਚ ਹੋ ਸਕਦਾ ਹੈ ਜਾਂ ਨਹੀਂ। ਨਮੀ ਕਰੀਬ 77 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੈਨੂੰ ਨਹੀਂ ਲੱਗਦਾ ਕਿ ਭਾਰਤੀ ਟੀਮ 'ਚ ਮੇਰੇ ਵਰਗਾ ਕੋਈ ਬੱਲੇਬਾਜ਼ ਹੈ : ਸਹਿਵਾਗ
ਪਲੇਇੰਗ 11
ਆਸਟਰੇਲੀਆ : ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵਨ ਸਮਿਥ (ਕਪਤਾਨ), ਮਾਰਨਸ ਲੈਬੁਸ਼ਗਨ, ਐਲੇਕਸ ਕੈਰੀ (ਵਿਕਟਕੀਪਰ), ਮਾਰਕਸ ਸਟੋਇਨਿਸ, ਐਸ਼ਟਨ ਐਗਰ, ਸੀਨ ਐਬੋਟ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।