AUS v IND : ਪਹਿਲੇ ਟੈਸਟ ਮੈਚ ਨੂੰ ਲੈ ਕੇ ਭਾਰਤ ਨੇ ਕੀਤੀ ਪਲੇਇੰਗ ਇਲੈਵਨ ਦੀ ਘੋਸ਼ਣਾ, ਜਾਣੋ ਕਿਸ ਨੂੰ ਮਿਲਿਆ ਮੌਕਾ

Wednesday, Dec 16, 2020 - 04:16 PM (IST)

ਐਡੀਲੇਡ (ਵਾਰਤਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਸਟਰੇਲੀਆ ਖ਼ਿਲਾਫ਼ ਪਹਿਲਾਂ ਟੈਸਟ ਮੈਚ ਲਈ ਬੁੱਧਵਾਰ ਨੂੰ ਅੰਤਿਮ ਇਲੈਵਨ ਦੀ ਘੋਸ਼ਣਾ ਕੀਤੀ। ਭਾਰਤ ਅਤੇ ਆਸਟਰੇਲੀਆ ਵਿਚਾਲੇ ਵੀਰਵਾਰ ਤੋਂ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਟੀਮ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਸੀਰੀਜ਼ ਦੀ ਸ਼ੁਰੂਆਤ ਕਰੇਗੀ। ਵਿਰਾਟ ਇਸ ਮੈਚ ਦੇ ਬਾਅਦ ਆਪਣੇ ਦੇਸ਼ ਪਰਤ ਜਾਣਗੇ ਅਤੇ ਉਨ੍ਹਾਂ ਦੀ ਜਗ੍ਹਾ ਉਪ-ਕਪਤਾਨ ਅਜਿੰਕਿਆ ਰਹਾਣੇ ਟੀਮ ਦੀ ਕਪਤਾਨੀ ਸੰਭਾਲਣਗੇ। ਰੋਹਿਤ ਸ਼ਰਮਾ ਦੇ ਪਹਿਲੇ ਟੈਸਟ ਮੈਚ ਵਿਚ ਮੌਜੂਦ ਨਾ ਰਹਿਣ 'ਤੇ ਟੀਮ ਮੈਨੇਜਮੈਂਟ ਨੇ ਸ਼ੁਭਮਨ ਗਿਲ ਦੀ ਜਗ੍ਹਾ ਪ੍ਰਿਥਵੀ ਸ਼ਾ ਨੂੰ ਮਯੰਕ ਅੱਗਰਵਾਲ ਨਾਲ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਉਤਾਰਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

ਪ੍ਰਿਥਵੀ 4 ਟੈਸਟ ਮੁਕਾਬਲਿਆਂ ਵਿਚ ਇਕ ਸੈਂਕੜੇ ਅਤੇ 2 ਅਰਧ ਸੈਂਕੜੇ ਜੜ ਚੁੱਕੇ ਹਨ ਪਰ ਆਸਟਰੇਲੀਆ ਖ਼ਿਲਾਫ਼ ਅਭਿਆਸ ਮੈਚ ਦੀਆਂ 4 ਪਾਰੀਆਂ ਵਿਚ ਉਨ੍ਹਾਂ ਨੇ ਸਿਰਫ਼ 62 ਦੌੜਾਂ ਬਣਾਈਆਂ ਸਨ। ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਰਿਸ਼ਭ ਪੰਤ ਦੀ ਜਗ੍ਹਾ ਰਿੱਧੀਮਾਨ ਸਾਹਾ ਨੂੰ ਮੌਕਾ ਦਿੱਤਾ ਗਿਆ ਹੈ। ਪੰਤ ਨੇ ਦੂੱਜੇ ਅਭਿਆਸ ਮੈਚ ਵਿਚ 73 ਗੇਂਦਾਂ ਵਿਚ ਨਾਬਾਦ 103 ਦੌੜਾਂ ਬਣਾਈਆਂ ਸਨ, ਇਸ ਦੇ ਬਾਵਜੂਦ ਉਨ੍ਹਾਂ ਨੂੰ ਅੰਤਿਮ ਇਲੈਵਨ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੱਧਕਰਮ ਵਿਚ ਹਨੁਮਾ ਵਿਹਾਰੀ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ੍ਹਾਂ ਨੇ ਦੂਜੇ ਅਭਿਆਸ ਮੈਚ ਵਿਚ ਨਾਬਾਦ 104 ਦੌੜਾਂ ਦੀ ਪਾਰੀ ਖੇਡੀ ਸੀ। ਟੀਮ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਸਪਿਨ ਵਿਭਾਗ ਦਾ ਜਿੰਮਾ ਦਿੱਤਾ ਗਿਆ ਹੈ, ਜਦੋਂ ਕਿ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਤੇਜ਼ ਗੇਂਦਬਾਜੀ ਸੰਭਾਲਣਗੇ।

ਇਹ ਵੀ ਪੜ੍ਹੋ: ਪਿਤਾ ਬਣੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਪਤਨੀ ਨੇ ਦਿੱਤਾ ਧੀ ਨੂੰ ਜਨਮ (ਤਸਵੀਰਾਂ)

ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਇਸ ਪ੍ਰਕਾਰ ਹੈ : ਮਯੰਕ ਅੱਗਰਵਾਲ, ਪ੍ਰਿਥਵੀ ਸ਼ਾ, ਵਿਰਾਟ ਕੋਹਲੀ (ਕਪਤਾਨ) , ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ-ਕਪਤਾਨ), ਹਨੁਮਾ ਵਿਹਾਰੀ, ਰਿੱਧੀਮਾਨ ਸਾਹਾ (ਵਿਕਟਕੀਪਰ), ਰਵਿਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ।


cherry

Content Editor

Related News