ਆਸਟ੍ਰੇਲੀਆ ਅਤੇ ਇੰਗਲੈਂਡ ਐੱਮ. ਸੀ. ਜੀ. ’ਚ ਇਤਿਹਾਸਕ 150ਵੀਂ ਵਰ੍ਹੇਗੰਢ ’ਤੇ ਟੈਸਟ ਖੇਡਣਗੇ

Wednesday, Mar 12, 2025 - 05:33 PM (IST)

ਆਸਟ੍ਰੇਲੀਆ ਅਤੇ ਇੰਗਲੈਂਡ ਐੱਮ. ਸੀ. ਜੀ. ’ਚ ਇਤਿਹਾਸਕ 150ਵੀਂ ਵਰ੍ਹੇਗੰਢ ’ਤੇ ਟੈਸਟ ਖੇਡਣਗੇ

ਸਿਡਨੀ– ਪੁਰਾਣੇ ਵਿਰੋਧੀ ਆਸਟ੍ਰੇਲੀਆ ਅਤੇ ਇੰਗਲੈਂਡ ਪਹਿਲੇ ਟੈਸਟ ਮੈਚ ਦੀ 150ਵੀਂ ਵਰ੍ਹੇਗੰਢ ’ਤੇ ਮੈਲਬੋਰਨ ਕ੍ਰਿਕਟ ਮੈਦਾਨ (ਐੱਮ. ਐੱਸ. ਜੀ.) ’ਤੇ ਇਤਿਹਾਸਕ ਦਿਨ-ਰਾਤ ਟੈਸਟ ਮੈਚ ਖੇਡਣਗੇ। ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ 11 ਤੋਂ 15 ਤੱਕ ਇਤਿਹਾਸਕ ਗੁਲਾਬੀ ਗੇਂਦ ਸ਼ਤਾਬਦੀ ਟੈਸਟ ਮੈਚ ਮੈਲਬੋਰਨ ਕ੍ਰਿਕਟ ਮੈਦਾਨ ’ਤੇ ਖੇਡਿਆ ਜਾਵੇਗਾ। ਇਸ ਮੈਦਾਨ ’ਤੇ ਦੋਵਾਂ ਟੀਮਾਂ ਵਿਚਾਲੇ 1877 ’ਚ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਮੈਲਬੋਰਨ ਕ੍ਰਿਕਟ ਮੈਦਾਨ ਉਹ ਸਥਾਨ ਵੀ ਹੈ ਜਿਥੇ ਆਸਟ੍ਰੇਲੀਆ ਅਤੇ ਇੰਗਲੈਂਡ ਨੇ 1977 ’ਚ ਸ਼ਤਾਬਦੀ ਟੈਸਟ ਖੇਡਿਆ ਸੀ, ਜਿਸ ’ਚ ਮੇਜ਼ਬਾਨ ਟੀਮ ਆਸਟ੍ਰੇਲੀਆ 45 ਦੌੜਾਂ ਨਾਲ ਜਿੱਤੀ ਸੀ। ਦੋਵਾਂ ਵਿਰੋਧੀਆਂ ਨੇ 1880 ’ਚ ਇੰਗਲੈਂਡ ’ਚ ਦੋਵਾਂ ਦੇਸ਼ਾਂ ਵਿਚਾਲੇ ਪਹਿਲੇ ਟੈਸਟ ਦੀ ਯਾਦ ’ਚ 1980 ’ਚ ਲਾਰਡਸ ਕ੍ਰਿਕਟ ਗ੍ਰਾਊਂਡ ’ਤੇ ਦੂਜਾ ਸ਼ਤਾਬਦੀ ਟੈਸਟ ਖੇਡਿਆ ਸੀ।

ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਟਾਡ ਗ੍ਰੀਨਬਰਗ ਨੇ ਕਿਹਾ,‘ਐੱਮ. ਸੀ. ਜੀ. ’ਤੇ 150ਵੀਂ ਵਰ੍ਹੇਗੰਢ ’ਤੇ ਟੈਸਟ ਕ੍ਰਿਕਟ ਦੇ ਸਭ ਤੋਂ ਸ਼ਾਨਦਾਰ ਆਯੋਜਨਾਂ ’ਚੋਂ ਇਕ ਆਯੋਜਨ ਹੋਵੇਗਾ ਅਤੇ ਸਫੈਦ ਰੌਸ਼ਨੀ ’ਚ ਖੇਡਣਾ ਸਾਡੇ ਖੇਡ ਦੀ ਅਮੀਰ ਵਿਰਾਸਤ ਅਤੇ ਟੈਸਟ ਕ੍ਰਿਕਟ ਦੇ ਆਧੁਨਿਕ ਵਿਕਾਸ ਦਾ ਜਸ਼ਨ ਮਨਾਉਣ ਦਾ ਇਕ ਸ਼ਾਨਦਾਰ ਢੰਗ ਹੋਵੇਗਾ।’ ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ 150ਵਾਂ ਟੈਸਟ ਯਾਦਗਾਰੀ ਹੋਵੇਗਾ।


author

Tarsem Singh

Content Editor

Related News