ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟਿਆ ਆਸਟ੍ਰੇਲੀਆ ਦਾ ਵਿਕਟੋਰੀਆ ਸੂਬਾ, ਜਾਣੋ ਕਿਉਂ ਲਿਆ ਇਹ ਫ਼ੈਸਲਾ
Wednesday, Jul 19, 2023 - 03:30 PM (IST)

ਮੈਲਬੌਰਨ (ਭਾਸ਼ਾ) : ਆਸਟ੍ਰੇਲੀਆ ਦਾ ਵਿਕਟੋਰੀਆ ਰਾਜ ਅਨੁਮਾਨਿਤ ਲਾਗਤ ਵਧਣ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਬਹੁ-ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋ ਗਈ ਸੀ "ਪਰ ਕਿਸੇ ਵੀ ਕੀਮਤ 'ਤੇ ਨਹੀਂ"। ਐਂਡਰਿਊਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਵਿੱਚ 5 ਸ਼ਹਿਰਾਂ ਵਿੱਚ ਖੇਡਾਂ ਦੇ ਆਯੋਜਨ ਲਈ 2 ਅਰਬ 60 ਕਰੋੜ ਆਸਟ੍ਰੇਲੀਆਈ ਡਾਲਰ (1 ਅਰਬ 80 ਕਰੋੜ ਅਮਰੀਕੀ ਡਾਲਰ) ਦਾ ਬਜਟ ਰੱਖਿਆ ਸੀ, ਪਰ ਹਾਲ ਹੀ ਦੇ ਅਨੁਮਾਨਾਂ ਮੁਤਾਬਕ ਸੰਭਾਵੀ ਲਾਗਤ 7 ਅਰਬ ਆਸਟ੍ਰੇਲੀਆਈ ਡਾਲਰ (4 ਅਰਬ 80 ਕਰੋੜ ਡਾਲਰ ਅਮਰੀਕੀ ਡਾਲਰ) ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ਫੋਗਾਟ ਨੂੰ ਏਸ਼ੀਆਈ ਖੇਡਾਂ ਲਈ ਚੋਣ ਟਰਾਇਲਾਂ ਤੋਂ ਮਿਲੀ ਛੋਟ, ਪਹਿਲਵਾਨ ਅੰਤਿਮ ਪੰਘਾਲ ਨੇ ਚੁੱਕੇ ਸਵਾਲ
ਐਂਡਰਿਊਜ਼ ਨੇ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਦੇ ਆਯੋਜਕਾਂ ਨੂੰ ਮੇਜ਼ਬਾਨੀ ਦੇ ਇਕਰਾਰਨਾਮੇ ਤੋਂ ਹਟਣ ਦੇ ਆਪਣੀ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ। ਐਂਡਰਿਊਜ਼ ਨੇ ਕਿਹਾ, "ਅੱਜ ਦਾ ਸਮਾਂ ਉਨ੍ਹਾਂ ਖਰਚਿਆਂ ਦੇ ਅਨੁਮਾਨਾਂ ਵਿੱਚ ਨੁਕਸ ਲੱਭਣ ਬਾਰੇ ਨਹੀਂ ਹੈ। 12 ਦਿਨਾਂ ਦੇ ਖੇਡ ਆਯੋਜਨ ਲਈ 6 ਤੋਂ 7 ਅਰਬ ਆਸਟਰੇਲੀਆਈ ਡਾਲਰ, ਅਸੀਂ ਅਜਿਹਾ ਨਹੀਂ ਕਰ ਰਹੇ ਹਾਂ- ਇਸ ਪੈਸੇ ਨੂੰ ਖਰਚਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆ ਰਿਹਾ, ਇਹ ਸਿਰਫ ਖ਼ਰਚਾ ਹੈ ਅਤੇ ਕੋਈ ਫ਼ਾਇਦਾ ਨਹੀਂ।'
ਇਹ ਵੀ ਪੜ੍ਹੋ: ਫਰੀਦਕੋਟ ਦੇ ਪੰਜਾਬ ਮੂਲ ਦੇ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ
ਇਸ ਦੌਰਾਨ ਰਾਸ਼ਟਰਮੰਡਲ ਖੇਡ ਫੈਡਰੇਸ਼ਨ (ਸੀ.ਜੀ.ਐਫ.) ਨੇ ਵਿਕਟੋਰੀਆ ਸੂਬੇ ਦੇ ਫੈਸਲੇ ਨੂੰ 'ਬਹੁਤ ਹੀ ਨਿਰਾਸ਼ਾਜਨਕ' ਕਰਾਰ ਦਿੱਤਾ ਹੈ। ਫੈਡਰੇਸ਼ਨ ਨੇ ਇਕ ਬਿਆਨ 'ਚ ਕਿਹਾ,''ਅਸੀਂ ਨਿਰਾਸ਼ ਹਾਂ ਕਿ ਸਾਨੂੰ ਸਿਰਫ ਅੱਠ ਘੰਟੇ ਦਾ ਨੋਟਿਸ ਦਿੱਤਾ ਸੀ ਅਤੇ ਸਰਕਾਰ ਵੱਲੋਂ ਇਸ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਸਾਂਝੇ ਤੌਰ 'ਤੇ ਹੱਲ ਲੱਭਣ ਲਈ ਸਥਿਤੀ 'ਤੇ ਚਰਚਾ ਕਰਨ ਲਈ ਕੋਈ ਵਿਚਾਰ ਨਹੀਂ ਕੀਤਾ ਗਿਆ। ਅਸੀਂ ਆਪਣੇ ਕੋਲ ਉਪਲੱਬਧ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ ਅਤੇ 2026 ਦੀਆਂ ਖੇਡਾਂ ਲਈ ਅਜਿਹਾ ਹੱਲ ਲੱਭਣ ਲਈ ਵਚਨਬੱਧ ਹਾਂ ਜੋ ਸਾਡੇ ਐਥਲੀਟਾਂ ਅਤੇ ਵਿਆਪਕ ਰਾਸ਼ਟਰਮੰਡਲ ਖੇਡਾ ਦੋਲਨ ਦੇ ਹਿੱਤ ਵਿੱਚ ਹੋਵੇ।" ਸਾਲ 2026 ਦੀਆਂ ਖੇਡਾਂ ਜੀਲੋਂਗ, ਬੇਂਡੀਗੋ, ਬੈਲਾਰਟ, ਗਿਪਸਲੈਂਡ ਅਤੇ ਸ਼ੈਪਰਟਨ ਵਿਚ ਹੋਣੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।