ਡੇ ਮਿਨਾਉਰ, ਟੋਮਿਚ ਅਟਲਾਂਟਾ ਓਪਨ ਕੁਆਟਰ ਫਾਈਨਲ 'ਚ
Friday, Jul 26, 2019 - 03:37 PM (IST)

ਸਪੋਰਟਸ ਡੈਸਕ— ਆਸਟਰੇਲੀਆ ਦੇ ਏਲੇਕਸ ਡਿ ਮਿਨਾਉਰ ਤੇ ਬਰਨਾਰਡ ਟੋਮਿਚ ਨੇ ਸਿੱਧੇ ਸੈਟਾਂ 'ਚ ਜਿੱਤ ਦਰਜ ਕਰਕੇ ਏ. ਟੀ. ਪੀ. ਅਟਲਾਂਟਾ ਓਪਨ ਦੇ ਕੁਆਟਰ ਫਾਈਨਲ 'ਚ ਦਾਖਲਾ ਕਰ ਲਿਆ। ਤੀਜਾ ਦਰਜਾ ਪ੍ਰਾਪਤ ਡਿ ਮਿਨਾਉਰ ਨੇ ਅਮਰੀਕਾ ਦੇ ਬਰਾਡਲੇ ਕਲਾਨ ਨੂੰ 6-4, 6.4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਟੋਮਿਚ ਨਾਲ ਹੋਵੇਗਾ ਜਿਨ੍ਹਾਂ ਨੇ ਆਸਟਰੇਲੀਆ ਦੇ ਮੈਥਿਊ ਏਬਡੇਨ ਨੂੰ 6-4,7-6 ਨਾਲ ਹਰਾ ਦਿੱਤਾ।