AUS vs WI 2nd Test : ਵੈਸਟਇੰਡੀਜ਼ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾਇਆ

Monday, Jan 29, 2024 - 11:19 AM (IST)

ਬ੍ਰਿਸਬੇਨ, (ਵਾਰਤਾ)- ਸ਼ਮਾਦ ਜੋਸੇਫ (7 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਇੰਡੀਜ਼ ਨੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਰੋਮਾਂਚਕ ਮੁਕਾਬਲੇ ਵਿਚ ਇਤਿਹਾਸਕ ਜਿੱਤ ਦਰਜ ਕਰਦੇ ਹੋਏ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਹਰਾ ਦਿੱਤਾ ਤੇ ਇਸਦੇ ਨਾਲ ਹੀ ਵੈਸਟਇੰਡੀਜ਼ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਵੈਸਟਇੰਡੀਜ਼ ਲਈ ਇਹ ਜਿੱਤ ਬਹੁਤ ਵੱਡੀ ਹੈ। ਸਾਲ 2003 ਤੋਂ ਬਾਅਦ ਆਸਟ੍ਰੇਲੀਅਨ ਟੀਮ ਨੂੰ ਕਿਸੇ ਮੁਕਾਬਲੇ ਵਿਚ ਹਰਾਇਆ ਹੈ। ਵੈਸਟਇੰਡੀਜ਼ ਨੇ ਤਕਰੀਬਨ 27 ਸਾਲ ਬਾਅਦ ਆਸਟ੍ਰੇਲੀਆ ਵਿਚ ਟੈਸਟ ਜਿੱਤਿਆ ਹੈ।

ਇਹ ਵੀ ਪੜ੍ਹੋ : ISSF WC 2024 : ਰਿਦਮ ਅਤੇ ਉੱਜਵਲ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਜਿੱਤਿਆ ਸੋਨ ਤਗਮਾ

ਆਸਟ੍ਰੇਲੀਆ ਦੀ ਦੂਜੀ ਪਾਰੀ ਵਿਚ ਸ਼ੁਰੂਆਤ ਖਰਾਬ ਰਹੀ ਤੇ ਸਮਿਥ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਕੈਮਰਨ ਗ੍ਰੀਨ 42 ਦੌੜਾਂ ਬਣਾ ਕੇ ਆਊਟ ਹੋਇਆ। ਗ੍ਰੀਨ ਤੇ ਸਮਿਥ ਵਿਚਾਲੇ 127 ਗੇਂਦਾਂ ਵਿਚ 71 ਦੌੜਾਂ ਦੀ ਸਾਂਝੇਦਾਰੀ ਹੋਈ। ਇਨ੍ਹਾਂ ਦੋਵਾਂ ਤੋਂ ਇਲਾਵਾ ਆਸਟ੍ਰੇਲੀਆ ਲਈ ਸਭ ਤੋਂ ਵੱਡਾ ਸਕੋਰ ਮਿਸ਼ੇਲ ਸਟਾਰਕ (21) ਹੀ ਬਣਾ ਸਕਿਆ। ਆਸਟ੍ਰੇਲੀਆ ਵਲੋਂ ਦੂਜੀ ਪਾਰੀ ਵਿਚ ਸਭ ਤੋਂ ਵੱਧ ਦੌੜਾਂ ਸਟੀਵ ਸਮਿਥ (ਅਜੇਤੂ 91) ਨੇ ਬਣਾਈਆਂ। ਆਸਟ੍ਰੇਲੀਆ ਨੂੰ ਜਿੱਤ ਲਈ 216 ਦੌੜਾਂ ਦੀ ਲੋੜ ਸੀ ਪਰ ਪੂਰੀ ਟੀਮ 207 ਦੌੜਾਂ 'ਤੇ ਢੇਰ ਹੋ ਗਈ। ਵੈਸਟਇੰਡੀਜ਼ ਲਈ ਸ਼ਮਾਦ ਜੋਸੇਫ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਦੂਜੀ ਪਾਰੀ ਵਿਚ 7 ਵਿਕਟਾਂ ਲਈਆਂ। ਕੱਲ ਦਿਨ ਦੀ ਖੇਡ ਖਤਮ ਹੋਣ ਦੇ ਸਮੇਂ ਸਲਾਮੀ ਬੱਲੇਬਾਜ਼ ਸਟੀਵ ਸਮਿਥ ਅਜੇਤੂ 33 ਦੌੜਾਂ ਦੇ ਨਾਲ ਕੈਮਰਨ ਗ੍ਰੀਨ ਅਜੇਤੂ 9 ਦੌੜਾਂ 'ਤੇ ਕ੍ਰੀਜ਼ 'ਤੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News