AUS vs NZ : ਆਸਟਰੇਲੀਆ ਦਾ ਵੱਡਾ ਸਕੋਰ, ਨਿਊਜ਼ੀਲੈਂਡ ਲੜਖੜਾਇਆ

Friday, Dec 13, 2019 - 09:45 PM (IST)

AUS vs NZ : ਆਸਟਰੇਲੀਆ ਦਾ ਵੱਡਾ ਸਕੋਰ, ਨਿਊਜ਼ੀਲੈਂਡ ਲੜਖੜਾਇਆ

ਪਰਥ— ਜ਼ਬਰਦਸਤ ਫਾਰਮ ਵਿਚ ਚੱਲ ਰਹੇ ਮਾਰਨਸ ਲਾਬੂਚਾਨੇ (143) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਵਿਰੁੱਧ ਡੇਅ-ਨਾਈਟ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ 4 ਵਿਕਟਾਂ 'ਤੇ 248 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 416 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ ਸਟੰਪਸ ਤਕ ਆਪਣੀਆਂ 5 ਵਿਕਟਾਂ 109 ਦੌੜਾਂ 'ਤੇ ਗੁਆ ਦਿੱਤੀਆਂ।

PunjabKesari
ਨਿਊਜ਼ੀਲੈਂਡ ਅਜੇ ਪਹਿਲੀ ਪਾਰੀ ਵਿਚ 307 ਦੌੜਾਂ ਤੋਂ ਪਿੱਛੇ ਹੈ, ਜਦਕਿ ਉਸ ਦੀਆਂ 5 ਵਿਕਟਾਂ ਬਾਕੀ ਹਨ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 11 ਓਵਰਾਂ ਵਿਚ 31 ਦੌੜਾਂ 'ਤੇ 4 ਵਿਕਟਾਂ ਲੈ ਕੇ ਕੀਵੀ ਪਾਰੀ ਨੂੰ ਝੰਜੋੜ ਕੇ ਰੱਖ ਦਿੱਤਾ। ਕਪਤਾਨ ਕੇਨ ਵਿਲੀਅਮਸਨ ਨੇ 70 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ, ਜਦਕਿ ਰੋਸ ਟੇਲਰ 86 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ। ਸਟਾਰਕ ਨੇ ਟਾਮ ਲਾਥਮ (0), ਵਿਲੀਅਮਸਨ (34), ਹੇਨਰੀ ਨਿਕੋਲਸ (7) ਅਤੇ ਨੀਲ ਵੈਗਨਸ (0) ਨੂੰ ਆਊਟ ਕੀਤਾ, ਜਦਕਿ ਜੋਸ਼ ਹੇਜ਼ਲਵੁਡ ਨੇ ਜੀਤ ਰਾਵਲ (1) ਦੀ ਵਿਕਟ ਲਈ। ਸਟੰਪਸ ਤਕ ਟੇਲਰ ਦੇ ਨਾਲ ਵਿਕਟਕੀਪਰ ਬੀ. ਜੇ. ਵਾਟਲਿੰਗ ਖਾਤਾ ਖੋਲ੍ਹੇ ਬਿਨਾਂ ਕ੍ਰੀਜ਼ 'ਤੇ ਸੀ।

PunjabKesari
ਇਸ ਤੋਂ ਪਹਿਲਾਂ ਆਸਟਰੇਲੀਆ ਨੇ 4 ਵਿਕਟਾਂ 'ਤੇ 248 ਦੌੜਾਂ ਅਤੇ ਲਾਬੂਚਾਨੇ ਨੇ 110 ਦੌੜਾਂ ਤੋਂ ਅੱਗੇ ਆਪਣੀ ਪਾਰੀ ਨੂੰ ਵਧਾਇਆ। ਲਾਬੂਚਾਨੇ ਨੇ 240 ਗੇਂਦਾਂ 'ਤੇ 18 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 143 ਦੌੜਾਂ ਬਣਾਈਆਂ। ਟ੍ਰੇਵਿਸ ਹੈੱਡ ਨੇ 56, ਕਪਤਾਨ ਟਿਮ ਪੇਨ 39, ਪੈਟ ਕਮਿੰਸ ਨੇ 20 ਅਤੇ ਸਟਾਰਕ ਨੇ 30 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਟਿਮ ਸਾਊਥੀ ਨੇ 93 ਦੌੜਾਂ 'ਤੇ 4 ਵਿਕਟਾਂ ਅਤੇ ਵੈਗਨਰ ਨੇ 92 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ।


author

Gurdeep Singh

Content Editor

Related News