Aus vs Ind : ਕੋਹਲੀ ਕੋਲ ਬਤੌਰ ਕਪਤਾਨ ਇਤਿਹਾਸ ਰਚਣ ਦਾ ਮੌਕਾ, ਤੋੜ ਸਕਦੇ ਹਨ ਪੋਂਟਿੰਗ ਦਾ ਰਿਕਾਰਡ

12/16/2020 2:25:56 AM

ਸਿਡਨੀ- ਆਸਟਰੇਲੀਆ ਤੇ ਭਾਰਤ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਐਡੀਲੇਡ 'ਚ ਖੇਡਿਆ ਜਾਵੇਗਾ। ਐਡੀਲੇਡ 'ਚ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਮੈਚ ਡੇ-ਨਾਈਟ ਹੋਵੇਗਾ। ਵਿਦੇਸ਼ੀ ਧਰਤੀ 'ਤੇ ਪਹਿਲੀ ਵਾਰ ਭਾਰਤੀ ਟੀਮ ਡੇ-ਨਾਈਟ ਟੈਸਟ ਮੈਚ ਖੇਡਣ ਮੈਦਾਨ 'ਤੇ ਉਤਰੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਕੋਲਕਾਤਾ ਦੇ ਈਡਰਨ ਗਾਰਡਨ 'ਚ ਡੇ-ਨਾਈਟ ਟੈਸਟ ਮੈਚ ਖੇਡੀ ਸੀ ਤੇ ਜਿੱਤ ਹਾਸਲ ਕਰਨ 'ਚ ਸਫਲ ਰਹੀ ਸੀ। ਹੁਣ ਆਸਟਰੇਲੀਆ ਦੇ ਵਿਰੁੱਧ ਭਾਰਤੀ ਟੀਮ ਪਹਿਲੀ ਵਾਰ ਆਪਣੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਡੇ-ਨਾਈਟ ਟੈਸਟ ਮੈਚ ਖੇਡਣ ਮੈਦਾਨ 'ਤੇ ਹੋਵੇਗੀ। ਟੈਸਟ ਇਤਿਹਾਸਿਕ ਟੈਸਟ ਮੈਚ 'ਚ ਭਾਰਤ ਕਪਤਾਨ ਵਿਰਾਟ ਕੋਹਲੀ ਦੇ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਸਾਲ 2020 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਵਿਰਾਟ ਇਕ ਵੀ ਸੈਂਕੜਾ ਨਹੀਂ ਲਗਾ ਸਕੇ ਹਨ। ਸਾਲ 2008 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋ ਕਿੰਗ ਕੋਹਲੀ ਇਕ ਕੈਲੰਡਰ ਯੀਅਰ 'ਚ ਸੈਂਕੜਾ ਨਹੀਂ ਲਗਾ ਸਕੇ ਹਨ। ਭਾਰਤੀ ਕਪਤਾਨ ਕੋਹਲੀ ਕੋਲ ਐਡੀਲੇਡ ਟੈਸਟ 'ਚ ਇਸ ਅਨੋਖੇ ਰਿਕਾਰਡ ਨੂੰ ਤੋੜਣ ਦਾ ਮੌਕਾ ਹੋਵੇਗਾ।

PunjabKesari
ਰਿਕੀ ਪੋਂਟਿੰਗ ਦੇ ਰਿਕਾਰਡ ਨੂੰ ਤੋੜਣ ਦਾ ਮੌਕਾ
ਕੋਹਲੀ ਇਕ ਵੱਡਾ ਰਿਕਾਰਡ ਐਡੀਲੇਡ ਟੈਸਟ 'ਚ ਬਣਾ ਸਕਦੇ ਹਨ। ਐਡੀਲੇਡ ਟੈਸਟ 'ਚ ਕੋਹਲੀ ਸੈਂਕੜਾ ਲਗਾ ਸਕੇ ਤਾਂ ਕਪਤਾਨ ਦੇ ਤੌਰ 'ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਉਸਦਾ 42ਵਾਂ ਸੈਂਕੜਾ ਹੋਵੇਗਾ। ਅਜਿਹਾ ਕਰਦੇ ਹੀ ਉਹ ਰਿਕੀ ਪੋਂਟਿੰਗ ਦੇ ਰਿਕਾਰਡ ਨੂੰ ਤੋੜ ਦੇਣਗੇ। ਬਤੌਰ ਆਸਟਰੇਲੀਆਈ ਕਪਤਾਨ ਪੋਂਟਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 41 ਸੈਂਕੜੇ ਲਗਾਏ ਹਨ। ਬਤੌਰ ਕਪਤਾਨ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 41 ਸੈਂਕੜੇ ਲਗਾਏ ਹਨ। 
ਵਿਰਾਟ ਨੇ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ 187 ਮੈਚ 'ਚ 41 ਸੈਂਕੜੇ ਲਗਾਏ ਹਨ ਤਾਂ ਉੱਥੇ ਹੀ ਪੋਂਟਿੰਗ ਨੇ ਬਤੌਰ ਕਪਤਾਨ ਅੰਤਰਰਾਸ਼ਟਰੀ ਕ੍ਰਿਕਟ 'ਚ 324 ਮੈਚਾਂ 'ਚ 41 ਸੈਂਕੜੇ ਲਗਾਏ ਹਨ। ਕੋਹਲੀ ਦੀ ਕਪਤਾਨੀ 'ਚ ਭਾਰਤ ਨੇ 2018-19 'ਚ ਆਸਟਰੇਲੀਆ ਦੀ ਧਰਤੀ 'ਤੇ ਟੈਸਟ ਸੀਰੀਜ਼ ਜਿੱਤਣ 'ਚ ਸਫਲਤਾ ਹਾਸਲ ਕੀਤੀ। ਭਾਰਤ ਨੇ 2018-19 'ਚ ਆਸਟਰੇਲੀਆ ਨੂੰ ਟੈਸਟ ਸੀਰੀਜ਼ 'ਚ 2-1 ਨਾਲ ਹਰਾਇਆ ਸੀ। ਇਸ ਬਾਰ ਕੋਹਲੀ ਟੈਸਟ ਸੀਰੀਜ਼ 'ਚ ਕੇਵਲ ਇਕ ਮੈਚ ਹੀ ਖੇਡਣ ਵਾਲੇ ਹਨ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਜਾਣਗੇ। ਕਿਉਂਕਿ ਉਹ ਜਨਵਰੀ 'ਚ ਪਿਤਾ ਬਣਨ ਵਾਲੇ ਹਨ।

ਨੋਟ- Aus vs Ind : ਕੋਹਲੀ ਕੋਲ ਬਤੌਰ ਕਪਤਾਨ ਇਤਿਹਾਸ ਰਚਣ ਦਾ ਮੌਕਾ, ਤੋੜ ਸਕਦੇ ਹਨ ਪੋਂਟਿੰਗ ਦਾ ਰਿਕਾਰਡ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News