ਰਹਾਣੇ ਨੇ ਦੂਜਾ ਟੈਸਟ ਜਿੱਤ ਕੇ ਹਾਸਲ ਕੀਤੀ ਵੱਡੀ ਉਪਲਬੱਧੀ, ਧੋਨੀ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

12/29/2020 4:28:46 PM

ਮੈਲਬੌਰਨ (ਵਾਰਤਾ) : ਅਜਿੰਕਿਆ ਰਹਾਣੇ ਨੇ ਆਪਣੀ ਕਪਤਾਨੀ ਵਿੱਚ ਪਹਿਲੇ 3 ਟੈਸਟ ਲਗਾਤਾਰ ਜਿੱਤ ਕੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕਰ ਲਈ ਹੈ। ਵਿਰਾਟ ਕੋਹਲੀ ਦੇ ਜਨਵਰੀ ਵਿੱਚ ਆਪਣੇ ਪਹਿਲੇ ਬੱਚੇ ਦੇ ਜਨਮ  ਦੇ ਕਾਰਨ ਆਪਣੇ ਦੇਸ਼ ਪਰਤ ਜਾਣ ਦੇ ਬਾਅਦ ਰਹਾਣੇ ਨੇ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਦੇ ਬਾਕੀ 3 ਟੈਸਟਾਂ ਲਈ ਭਾਰਤ ਦੀ ਕਪਤਾਨੀ ਸਾਂਭੀ ਹੈ ਅਤੇ ਭਾਰਤ ਨੂੰ ਮੈਲਬੌਰਨ ਵਿੱਚ ਦੂਜੇ ਬਾਕਸਿੰਗ ਡੇਅ ਟੈਸਟ ਵਿੱਚ 8 ਵਿਕਟਾਂ ਨਾਲ ਜਿੱਤ ਦਿਵਾਈ ਹੈ। ਭਾਰਤ ਨੇ ਇਸ ਜਿੱਤ ਨਾਲ 4 ਟੈਸਟ ਮੈਚਾਂ ਦੀ ਸੀਰੀਜ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ।

ਇਹ ਵੀ ਪੜ੍ਹੋ : ਭਾਰਤ ਲਈ ਸਭ ਤੋਂ ਖ਼ੁਸ਼ਕਿਸਮਤ ਰਿਹਾ ਮੈਲਬੌਰਨ ਦਾ ਕ੍ਰਿਕਟ ਮੈਦਾਨ, 4 ਮੈਚ ਜਿੱਤ ਸਿਰਜਿਆ ਇਤਿਹਾਸ

ਰਹਾਣੇ ਇਸ ਤਰ੍ਹਾਂ ਆਪਣੀ ਕਪਤਾਨੀ ਵਿੱਚ ਪਹਿਲੇ 3 ਟੈਸਟਾਂ ਵਿੱਚ ਜਿੱਤ ਹਾਸਲ ਕਰਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਉਪਲਬੱਧੀ ਮਹਿੰਦਰ ਸਿੰਘ ਧੋਨੀ ਨੂੰ ਹਾਸਲ ਸੀ। ਰਹਾਣੇ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਨੂੰ ਧਰਮਸ਼ਾਲਾ ਵਿੱਚ 2016-17 ਵਿੱਚ 8 ਵਿਕਟਾਂ ਨਾਲ ਅਤੇ ਅਫਗਾਨਿਸਤਾਨ ਨੂੰ ਬੈਂਗਲੁਰੂ ਵਿੱਚ ਪਾਰੀ ਅਤੇ 262 ਦੌੜਾਂ ਨਾਲ ਹਰਾਇਆ ਸੀ। ਭਾਰਤੀ ਕਪਤਾਨ ਨੇ ਇਸ ਮੈਚ ਵਿੱਚ ਪਹਿਲੀ ਪਾਰੀ ਵਿੱਚ ਸੈਂਕੜਾਂ ਬਣਾਇਆ ਸੀ, ਜਿਸ ਲਈ ਉਹ ਮੈਨ ਆਫ ਦਿ ਮੈਚ ਬਣੇ। ਰਹਾਣੇ ਦਾ ਇਹ 12ਵਾਂ ਟੈਸਟ ਸੈਂਕੜਾ ਸੀ।

ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

ਦਿਲਚਸਪ ਗੱਲ ਇਹ ਹੈ ਕਿ ਰਹਾਣੇ ਦੇ 12 ਸੈਂਕੜਿਆਂ ਵਿੱਚ ਭਾਰਤ ਕੋਈ ਮੈਚ ਨਹੀਂ ਹਾਰਿਆ ਹੈ। ਰਹਾਣੇ ਦੇ ਇਨ੍ਹਾਂ 12 ਸੈਂਕੜਿਆਂ ਵਿੱਚ ਭਾਰਤ ਨੇ 9 ਮੈਚ ਜਿੱਤੇ ਹਨ ਅਤੇ 3 ਡਰਾ ਖੇਡੇ ਹਨ। ਰਹਾਣੇ ਨੇ ਵਨਡੇ ਵਿੱਚ ਜੋ 3 ਸੈਂਕੜੇ ਬਨਾਏ ਹਨ, ਉਨ੍ਹਾਂ ਵਿੱਚ ਵੀ ਭਾਰਤ ਜਿੱਤਿਆ ਹੈ। 

ਇਹ ਵੀ ਪੜ੍ਹੋ : ਭਾਰਤ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News