AUS vs ENG : ਰੂਟ ਤੇ ਮਲਾਨ ਦੀ ਸਾਂਝੇਦਾਰੀ ਨੇ ਕਰਾਈ ਇੰਗਲੈਂਡ ਦੀ ਵਾਪਸੀ
Friday, Dec 10, 2021 - 07:00 PM (IST)
ਸਪੋਰਟਸ ਡੈਸਕ- ਕਪਤਾਨ ਜੋ ਰੂਟ ਤੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਡੇਵਿਡ ਮਲਾਨ ਦੀ 159 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ ਇੱਥੇ ਸ਼ੁੱਕਰਵਾਰ ਨੂੰ ਪਹਿਲੇ ਏਸ਼ੇਜ਼ ਟੈਸਟ ਦੇ ਤੀਜੇ ਦਿਨ ਦੇ ਖੇਡ ਤਕ ਆਪਣੀ ਦੂਜੀ ਪਾਰੀ 'ਚ 70 ਓਵਰ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 220 ਦੌੜਾਂ ਬਣਾ ਕੇ ਮੈਚ 'ਚ ਕੁਝ ਹੱਦ ਤਕ ਵਾਪਸੀ ਕੀਤੀ। ਉਹ ਹਾਲਾਂਕਿ ਅਜੇ ਵੀ ਆਸਟਰੇਲੀਆ ਤੋਂ 58 ਦੌੜਾਂ ਪਿੱਛੇ ਹੈ। ਦੋਵੇਂ ਬੱਲੇਬਾਜ਼ 61 ਦੇ ਸਕੋਰ 'ਤੇ ਦੋ ਵਿਕਟਾਂ ਡਿੱਗਣ ਦੀ ਮੁਸ਼ਕਲ ਸਥਿਤੀ 'ਚ ਬੱਲੇਬਾਜ਼ੀ ਕਰਨ ਆਏ।
ਉਸ ਸਮੇਂ ਇੰਗਲੈਂਡ 207 ਦੌੜਾਂ ਨਾਲ ਪਿੱਛੇ ਸੀ ਤੇ ਉਸ ਦੇ ਕੋਲ ਇਕ ਪਾਰੀ ਤੋਂ ਹਾਰਨ ਦਾ ਡਰ ਸੀ, ਪਰ ਰੂਟ ਤੇ ਮਲਾਨ ਨੇ ਜ਼ਿੰਮੇਵਾਰੀ ਲੈਂਦੇ ਹੋਏ ਸਿਆਣਪ ਨਾਲ ਪਾਰੀ ਨੂੰ ਅੱਗੇ ਵਧਾਇਆ। ਦੋਵੇਂ ਬੱਲੇਬਾਜ਼ਾਂ ਨੇ ਆਪਣੀ ਪਿਛਲੀ ਪਾਰੀ ਤੋਂ ਸਬਕ ਲੈਂਦੇ ਹੋਏ ਸੰਜਮ ਦੇ ਨਾਲ ਬੱਲੇਬਾਜ਼ੀ ਕੀਤੀ ਤੇ ਆਸਟਰੇਲੀਆਈ ਗੇਂਦਬਾਜ਼ਾਂ ਨੂੰ ਉਨ੍ਹਾਂ ਦੀ ਵਿਕਟ ਲੈਣ ਦਾ ਕੋਈ ਮੌਕਾ ਨਹੀਂ ਦਿੱਤਾ।
ਦੋਵੇਂ ਬੱਲੇਬਾਜ਼ਾਂ ਨੇ ਤੀਜੇ ਵਿਕਟ ਲਈ 159 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ 'ਚ ਰੂਟ ਨੇ 158 ਗੇਂਦਾਂ 'ਤੇ ਅਜੇਤੂ 86, ਜਦਕਿ ਮਲਾਨ ਨੇ 177 ਗੇਂਦਾਂ 'ਤੇ ਅਜੇਤੂ 80 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ਾਂ ਹਸੀਬ ਹਮੀਦ ਤੇ ਰੋਰੀ ਬਰਨਸ ਨੇ ਕ੍ਰਮਵਾਰ 27 ਤੇ 13 ਦੌੜਾਂ ਬਣਾਈਆਂ। ਹਸੀਬ ਜਿੱਥੇ ਮਿਸ਼ੇਲ ਸਾਟਰਕ ਦਾ ਸ਼ਿਕਾਰ ਬਣੇ ਉੱਥੇ ਹੀ ਬਰਨਸ ਨੂੰ ਕਪਤਾਨ ਪੈਟ ਕਮਿੰਸ ਨੇ ਪਵੇਲੀਅਨ ਦਾ ਰਸਤਾ ਦਿਖਾਇਆ।